ਚਾਨਣ ਕਰਦੇ ਜਾਈਏ

ਸੜਦੇ ਬਲਦੇ ਸਮੇ ਨੂੰ ਛੱਡ ਕੇ
ਦੂਰ ਕਿਤੇ ਟੁਰ ਜਾਈਏ
ਜਾਲੇ ਲੱਗੇ ਨਾੜੀਆਂ ਵਿਚ
ਨਵੀਂ ਰੁੱਤੇ ਫੁੱਲ ਖਿੜਾਈਏ
ਆਪਣੀ ਹੋਂਦ ਦੇ ਨੰਗੇ ਸਿਰ ਤੋਂ
ਧੁੱਪਾਂ ਮਾਰ ਮੁਕਾਈਏ
ਧਰਤ ਦੀ ਨਵੀਂ ਪਛਾਣ ਬਣਾਈਏ
ਪਿਆਰ ਭਰਮ ਦੇ ਲਾਈਏ ਬੂਟੇ
ਖ਼ੁਸ਼ੀਆਂ ਵੰਡ ਦਈਏ ਹਰ ਕੋਟੇ
ਨਵੇਂ ਸਮੇ ਦੇ ਸੁਫ਼ਨੇ ਉਨੀਏ
ਰਲ਼ ਕੇ ਦੁੱਖ ਸੁਣਾਈਏ, ਸੁਣੀਏ
ਅੱਖਾਂ ਵਿਚੋਂ ਅੱਥਰੂ ਚੁਣ ਕੇ
ਨਵੇਂ ਚਿਰਾਗ਼ ਜਲਾਈਏ
ਕਾਲਕ ਧੋ ਦਈਏ ਧਰਤੀ ਦੀ
ਚਾਨਣ ਕਰਦੇ ਜਾਈਏ