ਅਕਲ ਵਿਚਾਰੀ ਕੀ ਕੀ ਸੱਚੇ

ਅਕਲ ਵਿਚਾਰੀ ਕੀ ਕੀ ਸੱਚੇ
ਜੀਭ ਕਮੀਨੀ ਹਰ ਥਾਂ ਲੋਚੇ

ਰੋਜ਼ ਨਵੇਂ ਇਕ ਸੁਧਰ ਜਾਗੇ
ਰੋਗ ਗ਼ਰੀਬੀ ਚਮੜਾ ਨੋਚੇ

ਆਪ ਤੇ ਟੁਰ ਅੱਧੀ ਰਾਤੀਂਂ
ਸੱਸੀ ਮਾਰੀ ਸਾੜ ਬਿੱਲੂ ਚੇ

ਅੱਖਿਓਂ ਐਸੀ ਬਾਰਿਸ਼ ਵਸੀ
ਗਲੇ ਹੋ ਗਏ ਗਾਰੇ ਬੁੱਚੇ

ਕੀਹਦੀ ਮੰਨੇ ਕਿਸ ਨੂੰ ਟਾਲੇ
ਹਰ ਕੋਈ ਫ਼ਲਕ ਆਨ ਦਬੋਚਯੇ

ਹਵਾਲਾ: ਸੋਚਾਂ ਦੀ ਬੁੱਕਲ; ਸਫ਼ਾ 58 ( ਹਵਾਲਾ ਵੇਖੋ )