ਸੁਬ੍ਹਾ ਅਜ਼ਲ ਦੀ ਵੇਖਿਆ ਨੂਰ ਜਿਸਦਾ

ਸੁਬ੍ਹਾ ਅਜ਼ਲ ਦੀ ਵੇਖਿਆ ਨੂਰ ਜਿਸਦਾ
ਡਲ੍ਹਕਾਂ ਮਾਰਦਾ ਅਬਦ ਦੀ ਸ਼ਾਮ ਤੀਕਰ
ਇਸ ਚੰਨ ਦੀਆਂ ਚੜ੍ਹਤਲਾਂ ਜੱਗ ਸਾਰੇ
ਚੜ੍ਹਿਆ ਵੇਖਿਆ ਅਰਸ਼ ਦੇ ਬਾਮ ਤੀਕਰ

ਇਸ ਪਾਕ ਦੀ ਪਾਕ ਜ਼ਬਾਨ ਉੱਤੇ
ਮਾਐਵਨਤਕ ਦੀ ਮੋਹਰ ਲਾਈ ਮੌਲਾ
ਮੁੱਕਦੀ ਹੱਦ ਕਲਾਮ ਇਲਾਹੀ ਦੀ ਏ
ਨਬੀ ਪਾਕ ਦੀ ਪਾਕ ਕਲਾਮ ਤੀਕਰ

ਉਹਦੇ ਮੈਖ਼ਾਨੇ ਦੀ ਖ਼ੈਰਾਤ ਵਸੇ
ਬਣ ਕੇ ਅਮਰ ਬਹਾਰ ਜੇ ਸੂਫ਼ੀਆਂ ਤੇ
ਛਿੱਟੇ ਮੱਧ ਤੌਹੀਦ ਦੇ ਰਹਿਣ ਵਗਦੇ
ਮੇਰੇ ਜਿਹੇ ਵੀ ਰਿੰਦ ਬਦਨਾਮ ਤੀਕਰ

ਜਿਹੜੇ ਨਬੀ ਦੇ ਆਖਿਆਂ ਮੈਂ ਦਿਲ ਥੀਂ
ਸੱਚੇ ਰੱਬ ਨੂੰ ਹਾਂ ਲਾਸ਼ਰੀਕ ਮੰਨਦਾ
ਧੱਕੇ ਨਾਲ਼ ਬਣਾਏ ਸ਼ਰੀਕ ਮੈਨੂੰ
ਰੱਬ ਉਹਦੇ ਦਰੂਦ ਸਲਾਮ ਤੀਕਰ

ਸੁਣਦਾ ਵੇਖਦਾ ਦੱਸੇ ਤੇ ਕੀ ਦੱਸੇ
ਉਹਦੀ ਖ਼ਲਕ ਤੇ ਹਲਮ ਦਾ ਹੱਦ ਬਣਾ
ਜਾਵੇ ਪਹੁੰਚ ਦੁਆਵਾਂ ਦੇ ਤੀਕ ਜਿਹੜਾ
ਦੁਸ਼ਮਣ ਪਹੁੰਚਦੇ ਦੇਖ ਦੁਸ਼ਨਾਮ ਤੀਕਰ

ਜਾਮ ਕੌਸਰ ਦੇ ਕੱਲ੍ਹ ਨੂੰ ਵੀਖਲਾਨਗੇ
ਭੇਦ ਖੋਲ੍ਹਦੇ ਨੇ ਕੀ ਮਸਤਾਨਿਆਂ ਦੇ
ਅੱਜ ਤੇ ਤਾਰ ਤੌਹੀਦ ਪਈ ਭੱਜਦੀ ਏ
ਉਹਦੀ ਮੱਧ ਤੌਹੀਦ ਦੇ ਜਾਮ ਅੰਦਰ

ਆਂਗਣ ਵਾਸਤੇ ਉਨ੍ਹਾਂ ਦੇ ਮਰਤਬੇ ਨੂੰ
ਉਨ੍ਹਾਂ ਤੀਕ ਤੇ ਪੁੱਜਣ ਦੀ ਗੱਲ ਛੱਡੋ
ਬਣ ਗਏ ਕੌਮਾਂ ਦੇ ਉਹ ਸਰਦਾਰ ਜਿਹੜੇ
ਪਹੁੰਚੇ ਉਨ੍ਹਾਂ ਦੇ ਕਿਸੇ ਗ਼ੁਲਾਮ ਤੀਕਰ

ਅਕਬਾ ਵਿਚ ਪਾਪੀ ਆਓਗਨਹਾਰਿਆਂ ਨੂੰ
ਪੱਕੇ ਹੱਲ ਨਿਜਾਤ ਦੇ ਕਿਵੇਂ ਮਿਲਦੇ
ਜੇ ਨਾ ਪਹੁੰਚਦਾ ਉਨ੍ਹਾਂ ਦੇ ਇਲਮ ਪੁਖ਼ਤਾ
ਦੁਨੀਆ ਵਾਲਿਆਂ ਦੀ ਅਕਲ ਖ਼ਾਮ ਤੀਕਰ

ਹੱਦ ਅਮਲ ਦੀ ਕਿਵੇਂ ਨਾ ਖ਼ਤਮ ਹੋਵੇ
ਜਾ ਕੇ ਉਨ੍ਹਾਂ ਦੇ ਅਮਲ ਦੀ ਹੱਦ ਉੱਤੇ
ਦੌੜ ਇਲਮ ਕਲਾਮ ਦੀ ਮੁੱਕਦੀ ਏ
ਜਾ ਕੇ ਜਿਨ੍ਹਾਂ ਦੇ ਇਲਮ ਕਲਾਮ ਤੀਕਰ

ਆਰਿਫ਼ ਰੱਬ ਦੇ ਕਹਿਣ ਫ਼ਕੀਰ ਸਾਰੇ
ਹੈ ਸੀ ਰੱਬ ਦਾ ਅਸਲ ਮੁਕਾਮ ਉਹੋ
ਚੜ੍ਹ ਬਰਾਕ ਤੇ ਰਾਤ ਮਿਅਰਾਜ ਵਾਲੀ
ਪਹੁੰਚੇ ਜਿਹੜੇ ਹਜ਼ੂਰ ਮੁਕਾਮ ਤੀਕਰ