ਸਾਵੇਂ ਤੋਲ ਨਿਗਾਹਵਾਂ ਦੇ ਅੱਜ ਨੀਵੀਂ ਤਲਦੇ ਵੇਖੇ ਨੇ

ਸਾਵੇਂ ਤੋਲ ਨਿਗਾਹਵਾਂ ਦੇ ਅੱਜ ਨੀਵੀਂ ਤਲਦੇ ਵੇਖੇ ਨੇ
ਅੱਖਾਂ ਵੇਖੀਆਂ ਅੱਖਾਂ ਨੂੰ ਦਿਲ ਦਿਲਾਂ ਨੂੰ ਭੁੱਲਦੇ ਵੇਖੇ ਨੇ

ਕੁੱਲ ਹਵਾ ਨੂੰ ਬੂਟਿਆਂ ਅਤੇ ਬਾਗ਼ੀਂ ਹੱਸਦੇ ਸਨ ਮਿਲੇ
ਅੱਜ ਹਨੇਰੀ ਪੁੱਤਰ ਜਿਹੜੇ ਰਾਹ ਵਿਚ ਰਲਦੇ ਵੇਖੇ ਨੇ

ਮਾਲੀ ਅੱਜ ਖ਼ਿਜ਼ਾਂ ਦੇ ਸਾਨੂੰ ਐਨੀਂ ਦੇਣ ਡਰਾਵੇ ਪਏ
ਅਸਾਂ ਬਹਾਰਾਂ ਵਿਚ ਖ਼ਿਜ਼ਾਂ ਦੇ ਝੱਖੜ ਝੁੱਲਦੇ ਵੇਖੇ ਨੇ

ਹੋਇਆ ਕੀ ਅੱਜ ਸਾਕੀ ਤੇਰੇ ਮੈਖ਼ਾਨੇ ਦੀ ਮਸਤੀ ਨੂੰ
ਇਕ ਦੂਜੇ ਵੱਲ ਘੂਰੀਆਂ ਪਾਉਂਦੇ ਦੀਦੇ ਕੱਲ ਦੇ ਵੇਖੇ ਨੇ

ਗ਼ਮ ਨਹੀਂ ਹੋ ਗਏ ਗੁੱਛਾ-ਮੁੱਛਾ ਧਾਗੇ ਨੇ ਜੇ ਸਾਂਝਾਂ ਦੇ
ਪਿਆਰ ਦੀਆਂ ਡੋਰਾਂ ਦੇ ਗੁੰਝਲ ਪੈਂਦੇ ਖੁੱਲ੍ਹਦੇ ਵੇਖੇ ਨੇ

ਦਾਣੇ ਮਹਿਰਮ ਠੱਪੀ ਰੱਖਣ ਸਦਾ ਕਿਤਾਬ ਮੁਹੱਬਤ ਦੀ
ਦਿਲ ਵਾਲੇ ਦਲ ਨਾਲ਼ ਨਾ ਦਿਲ ਦਾ ਵਰਕਾ ਥਲਦੇ ਵੇਖੇ ਨੇ

ਦੁੱਖਾਂ ਦਾ ਹੁਣ ਆਦੀ ਐਂ ਤੋਂ ਹੱਸ ਦੁੱਲਾ ਵਿਚ ਦੁੱਖਾਂ ਦੇ
ਕੰਡਿਆਂ ਦੇ ਵਿਚ ਵਸਣ ਵਾਲੇ ਖਿੜਦੇ ਫੁਲਦੇ ਵੇਖੇ ਨੇ

ਵੇਖੀਆਂ ਉਹਦੀਆਂ ਮੌੜਾਂ ਉੱਤੇ ਸਹਿਕਦੀਆਂ ਕਈ ਹੀਰਾਂ ਨੇ
ਇਸ਼ਕ ਦੇ ਰਾਹਵਾਂ ਵਿਚ ਅਸਾਂ ਕਈ ਰਾਂਝੇ ਰਲਦੇ ਵੇਖੇ ਨੇ

ਖੂੰਜੇ ਬੈਠਾ ਖ਼ੋਰੇ ਕਿਹੜੀਆਂ ਸੋਚਾਂ ਵਿਚ ਫ਼ਕੀਰ ਪਿਆ
ਠੰਢੀਆਂ ਹੌਕਿਆਂ ਨਾਲ਼ ਅੱਜ ਉਹਦੇ ਹੰਝੂ ਡੁਲ੍ਹਦੇ ਵੇਖੇ ਨੇ