ਸੁਧਰ ਮੇਰੀ ਜਹਾਦ, ਸ਼ਹਾਦਤ ਮੇਰੀ ਉਮੰਗ

ਸੁਧਰ ਮੇਰੀ ਜਹਾਦ, ਸ਼ਹਾਦਤ ਮੇਰੀ ਉਮੰਗ
ਸੰਨ ਕੇ ਲਹੂ ਤਰੰਗ ਸੁਣੇ ਕੌਣ ਜਲ਼ ਤਰੰਗ

ਚੰਨ ਚੜ੍ਹਿਆ ਵੇਖ ਚੰਨ ਤੇ ਚੜ੍ਹਦੇ ਚਕੋਰ ਨੇ
ਬਲਦੀ ਸ਼ਮਾਂ ਨੂੰ ਵੇਖ ਪਿਛਾਂਹ ਹਟਣ ਨਾ ਪਤੰਗ

ਆਉਂਦੇ ਨੇ ਮੁੜ ਹਵਾ ਦੇ ਖਿਡਾਰੀ ਘੜੀ ਘੜੀ
ਗੱਡੇ ਦੇ ਨਾਲ਼ ਲੜਨੀਈਂ ਹਨ ਲਹਿਰੀਆ ਪਤੰਗ

ਦੱਸਾਂਗਾ ਫੇਰ ਖੇਡ ਕੇ ਮਰਦਾਂ ਦੀ ਖੇਡ ਮੈਂ
ਕੁਨੀਨ ਮੇਰੇ ਨਾ ਬੂੰਦੇ ਹੱਥੀਂ ਮੇਰੇ ਨਾ ਵਿੰਗ

ਟੋਹ ਲਈ ਏ ਅੱਗੇ ਬੁਜ਼ਦਿਲਾਂ ਮੇਰੀ ਦਲਾਵਰੀ
ਲਏ ਵੇਖ ਢੰਗੀਆਂ ਨੇ ਮੇਰੇ ਹੌਸਲੇ ਦੇ ਢੰਗ

ਯਾਰਾਂ ਨੂੰ ਮਾਣ ਹੁੰਦਾ ਏ ਯਾਰਾਂ ਦੇ ਸਾਥ ਦਾ
ਬੰਦੇ ਹਮੇਸ਼ ਦੁਸ਼ਮਣਾ ਦੇ ਸੰਗ ਨੇ ਕਿਸਿੰਗ

ਘਰ ਗ਼ੈਰ ਦੇ ਜਾ ਉਨ੍ਹਾਂ ਨੇ ਪਾਉਣੀ ਐਂ ਭੰਗ ਕੀ
ਘਰ ਆਪਣੇ ਜਿਨ੍ਹਾਂ ਦੇ ਰਹੇ ਭੱਜਦੀ ਹਮੇਸ਼ ਭੰਗ

ਹੋਇਆ ਏ ਦੰਗ ਵਕਤ ਜੇ ਚੜ੍ਹਤਲ ਮੇਰੀ ਨੂੰ ਵੇਖ
ਹੋਵੇਗਾ ਵਕਤ ਮੁੜ ਮੇਰੀ ਚੜ੍ਹਤਲ ਨੂੰ ਵੇਖ ਦੰਗ

ਕਰਦਾ ਏ ਮੇਰਾ ਦਮ ਕਦਮ ਇਹ ਸੁਰਖ਼ਰੂ ਜ਼ਮੀਨ
ਚੜ੍ਹ ਕੇ ਨਾ ਸਦਾ ਲਹਿੰਦਾ ਮੇਰੇ ਖ਼ੂਨ ਦਾ ਇਹ ਰੰਗ

ਰਹਿੰਦਾ ਉਨ੍ਹਾਂ ਨੂੰ ਅੱਗੇ ਤੋਂ ਡੰਗਣ ਦਾ ਬਿੱਲ ਨਹੀਂ
ਲੈਣਾਂ ਮੈਂ ਜਿਨ੍ਹਾਂ ਫਨੀਅਰਾਂ ਸੱਪਾਂ ਦੇ ਖੱਚ ਡੰਗ

ਜਾਂਦਾ ਏ ਭ੍ਭੱਲ ਮੈਨੂੰ ਵੀ ਤੇ ਭੈੜੀਆਂ ਦਾ ਭੀੜ
ਰਹਿੰਦਾ ਜੇ ਭੈੜੀਆਂ ਨੂੰ ਮੇਰਾ ਯਾਦ ਨਹੀਂ ਚਿਣਗ

ਕੰਬਦੇ ਨੇ ਮੈਥੋਂ ਜ਼ਾਲਮਾਂ ਜ਼ੁਲਮਾਂ ਦੇ ਦਬਦਬੇ
ਜਿਗਰਾ ਏ ਮੇਰਾ ਸ਼ੇਰ ਦਾ ਮੈਂ ਹੈਦਰੀ ਮਲੰਗ

ਸੱਜਣ ਲਈ ਫ਼ਕੀਰ ਮੈਂ ਪੈਗ਼ਾਮ ਸੁਬ੍ਹਾ ਦਾ
ਵੈਰੀ ਲਈ ਏ ਨਾਅਰਾ ਮੇਰਾ ਜੰਗ ਜੰਗ ਜੰਗ