ਚੜ੍ਹਿਆ ਮਾਹ ਬਸਾਖ ਸੁਹਾਵਣਾ
ਅਸਾਂ ਨਿੱਤ ਤੇਰਾ ਗ਼ਮ ਖਾਵਣਾ

ਮੇਰੇ ਤਿੰਨ ਵਿਚ ਰਿਹਾ ਨਾ ਸੱਤ ਹੈ
ਏਸ ਇਸ਼ਕ ਸਕਾਈ ਰੱਤ ਹੈ

ਮੈਂ ਸਾਵੀ ਪੀਲੀ ਪੂ ਰਹੀ
ਮੇਰੀ ਦੇਹੀ ਜ਼ਰਦ ਵਿਸਾਰ ਦੀ

ਮੈਂ ਵੀਨਦੀ ਪਾਸ ਪੜੌਸੀਆਂ
ਨਿੱਤ ਪੁੱਛਦੀ ਪੰਡਤ ਜੋਸ਼ੀਆਂ

ਮੈਂ ਤਿੱਤਰ ਮੋਰ ਉਡਾਉਂਦੀ
ਨਿੱਤਰੋ ਰੋ ਔਂਸੀਆਂ ਪਾਉਂਦੀ

ਸਭ ਮੁੱਲਾਂ ਰਮਲੀ ਢੂੰਡਦੀ
ਅੱਠ ਖ਼ਵਾਬਾਂ ਨਿੱਤ ਵਿਚਾਰ ਦੀ

ਨਿੱਤ ਲੱਖ ਲੱਖ ਕਾਗ਼ਜ਼ ਘਲਦੀ
ਸਾਨੂੰ ਸਿਕ ਤੁਸਾਡੇ ਵਿਲਦੀ

ਕਦੀ ਭੇਜ ਸੁਨੇਹਾ ਸੁਖ ਦਾ
ਕੋਈ ਲਿਆਵੇ ਤੇਰੇ ਮੁੱਖ ਦਾ

ਬਣ ਪਾਣੀ ਮਛਲੀ ਮਰ ਚਲੀ
ਕਦੀ ਖ਼ਬਰ ਨਾ ਲਈ ਬਿਮਾਰ ਦੀ

ਦੇਣਾ ਸੁੱਖ ਨਾ ਰਾਤੀਂ ਸੁਣਿਆਂ
ਅੱਠ ਗਲੀਆਂ ਦੇ ਵਿਚ ਭੌਣੀਆਂ

ਲੋਕ ਆਖਣ ਝੱਲੀ ਕਮਲੀ
ਮੈਂ ਸੁਰਤ ਨਾ ਕੋਈ ਸੰਭਲੀ

ਨਿੱਤ ਫ਼ਰਦ ਫ਼ਕੀਰ ਪੁਕਾਰਦਾ
ਸਾਨੂੰ ਤਲਬ ਤੇਰੇ ਦੀਦਾਰ ਦੀ