ਅਪਣਾ ਮਿਲ ਹਮੇਸ਼ਾ ਆਪੇ ਈ ਲਾਂਦੇ ਰਹੇ
ਹੁਣ ਸਮਝੇ ਆਂ ਐਵੇਂ ਉਮਰ ਗਵਾਂਦੇ ਰਹੇ
ਔਹਨਦੇ ਪਿਆਰ ਦੀ ਬੈਨ ਤੇ ਇਕ ਦਿਨ ਵਜਨੀ ਸੀ
ਕਾਹਨੂੰ ਛਜਲੀ ਦੇ ਵਿਚ ਸੱਪ ਲਕਾਨਦੇ ਰਹੇ
ਖ਼ਵਾਬਾਂ ਦੇ ਵਿਚ ਉਹਨੂੰ ਵੇਖਾਂ ਕਿਸ ਵੇਲੇ
ਰਾਤ ਦਿਨੇ ਸੀ ਔਹਨਦੇ ਦੁੱਖ ਜਗਾਂਦੇ ਰਹੇ
ਟਿੱਬਿਆਂ ਮਾਰ ਕੇ ਡੂੰਘੇ ਪਿਆਰ ਦੇ ਦਰਿਆ ਵਿਚ
ਹੱਥ ਖ਼ਾਲੀ ਹਰ ਵਾਰੀ ਬਾਹਰ ਆਂਦੇ ਰਹੇ
ਬੰਦਾ ਸੀ ਯਾ ਬੁੜ੍ਹੀ ਫ਼ਜਰੇ ਉਸ ਪੁੱਛਿਆ
ਐਵੇਂ ਸਾਰੀ ਰਾਤ ਸੀ ਹੀਰ ਸੁਣਾਂਦੇ ਰਹੇ
ਦੁਖੀਆਰਾਂ ਦੇ ਦੁੱਖ ਨੂੰ ਅਸਾਂ ਵੰਡਾਨਾ ਕੀ
ਆਪਣੀਆਂ ਰੱਸੀਆਂ ਖ਼ੁਸ਼ੀਆਂ ਸਦਾ ਮਨਾਂਦੇ ਰਹੇ
ਕਦੇ ਨਾਂ ਫੱਬਦੇ ਸ਼ਿਕਵੇ ਉਨ੍ਹਾਂ ਬੁੱਲ੍ਹਾਂ ਤੇ
ਸ਼ੌਕਤ ਜਿਹੜੇ ਵਸਫ਼ਾਂ ਦੇ ਗੁਣ ਗਾਂਦੇ ਰਹੇ
Reference: ਡੂੰਘੇ ਸੂਤਰ, ਗ਼ੁਲਾਮ ਫ਼ਰੀਦ ਸ਼ੌਕਤ; ਸਾਹੀਵਾਲ ਪ੍ਰਿੰਟਿੰਗ ਪ੍ਰੈੱਸ 1996 ؛ ਸਫ਼ਾ 32