ਸ਼ਾਲਾ ਕਿਸੇ ਨੂੰ ਅਪਣਾ ਯਾਰ ਬਣਾ ਲੈਂਦੇ
ਸ਼ਾਲਾ ਕਿਸੇ ਨੂੰ ਅਪਣਾ ਯਾਰ ਬਣਾ ਲੈਂਦੇ
ਦੁੱਖ ਸੁਖ ਆਪਣੇ ਕਦੇ ਨਾ ਕਦੇ ਸੁਣਾ ਲੈਂਦੇ
ਬੈਠੇ ਕੋਲ਼ ਰਕੀਬ ਨੂੰ ਵੇਖ ਕੇ ਸੜਦੇ ਕਿਉਂ
ਔਹਨਦੇ ਘਰ ਦਾ ਬੂਹੇ ਜੇ ਖੜਕਾ ਲੈਂਦੇ
ਉਹ ਚਿਰੋਕਣਾ ਰੁੱਸਿਆ, ਸਾਨੂੰ ਭੁੱਲ ਗਿਆ
ਐਵੇਂ ਕਮਲੇ ਕਾਂ ਬਨੇਰੇ ਆ ਲੈਂਦੇ
ਪਿੰਡ ਦੇ ਲੋਕੀ ਪਾਣੀ ਨੂੰ ਅੱਜ ਸਕਦੇ ਨੇਂ
ਗੱਭਰੂ ਟੁੱਟੀਆਂ ਟਿੰਡਾਂ ਜੇ ਬਦਲਾ ਲੈਂਦੇ
ਤੱਤੀ ਰੇਤ ਦੇ ਝਕੜ ਕਦੇ ਵੀ ਘੁਲਦੇ ਨਾਂ
ਸੱਸੀ ਸੁੱਤੀ ਨੂੰ ਜੇ ਹੋਤ ਜਗਾ ਲੈਂਦੇ
ਮਰਨ ਤੋਂ ਪਹਿਲਾਂ ਮਾਫ਼ੀ ਸ਼ੌਕਤ ਮੰਗਣੀ ਸੀ
ਅੱਲ੍ਹਾ ਬਖ਼ਸ਼ੇ, ਚੰਗਾ ਸੀ, ਅਖਵਾ ਲੈਂਦੇ