ਅਜ਼ਲੋਂ ਭੁੱਖਾ ਅੱਜ ਦਾ ਨਈਂ
ਅਜ਼ਲੋਂ ਭੁੱਖਾ ਅੱਜ ਦਾ ਨਈਂ
ਬੰਦਾ ਰੱਜ ਕੇ ਰੱਜਦਾ ਨਈਂ
ਮੇਰੇ ਵਿਚ ਇਕ ਖ਼ਾਮੀ ਜੇ
ਕਿਤੇ ਵੇਖ ਕੇ ਭੱਜਦਾ ਨਈਂ
ਤੇਰੇ ਬਾਅਦ ਵੀ ਸਿਜਦਾ ਆਂ
ਸਿਜਦਾ ਆਂ, ਪਰ ਸਿਜਦਾ ਨਈਂ
ਇਸ ਤੋਂ ਵੱਡਾ ਨੰਗ ਵਿਖਾ
ਪੌਣਾ ਛਾਬੀ ਕੱਜਦਾ ਨਈਂ
ਗੌਹਰ ਜੈਨ ਤੇ ਇਕ ਪਾਸੇ
ਸਾਡਾ ਮਰਨਾ ਚੱਜਦਾ ਨਈਂ