ਇਕ ਨਜ਼ਮ

ਇਧਰ ਘੋੜਾ, ਉਧਰ ਗਾਂ
ਦਸ ਬੰਦਿਆ, ਮੈਂ ਕਿਧਰ ਜਾਂ

ਇਧਰ ਮੁੱਲਾ ਦੀ ਛੂਣੀ ਏਂ
ਉਧਰ ਪੰਡਤ ਦੀ ਤੂਣੀ ਏਂ

ਇਧਰ ਹਾਲ ਅਗਰ ਮੰਦਾ ਏ
ਉਧਰ ਵੀ ਤੇ ਭੁੱਖ ਚੌਣੀ ਏ

ਆਵੇ ਕਿਤੇ ਨਾ ਸੁਖ ਦਾ ਸਾਹ
ਦਸ ਬੰਦਿਆ ਮੈਂ ਕਿਧਰ ਜਾਂ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 65 ( ਹਵਾਲਾ ਵੇਖੋ )