ਇੱਕ ਮਜਬੂਰ ਔਰਤ ਦਾ ਗੀਤ

ਜਿੰਦ ਵਾਂਗ ਸ਼ਮਾਅ ਦੇ ਮੇਰੀ ਏ
ਰਾਤਾਂ ਨੂੰ ਜਲਾਇਆ ਜਾਂਦਾ ਏ
ਦਿਨ ਚੜ੍ਹਿਆਂ ਬੁਝਾਇਆ ਜਾਂਦਾ ਏ
ਇੰਜ ਜਸ਼ਨ ਮਨਾਇਆ ਜਾਂਦਾ ਏ

ਇਹ ਖੇਡ ਏ ਸਾਰੀ ਦੌਲਤ ਦੀ
ਦੱਸੋ ਕੀ ਖ਼ਤਾ ਏ ਔਰਤ ਦੀ

ਇੱਕ ਮਹਿਲਾਂ ਦੇ ਵਿਚ ਰਾਜ ਕਰੇ
ਇੱਕ ਨੂੰ ਨੱਚਾਇਆ ਜਾਂਦਾ ਏ
ਇੰਜ ਜਸ਼ਨ ਮਨਾਇਆ ਜਾਂਦਾ ਏ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 75 ( ਹਵਾਲਾ ਵੇਖੋ )