ਅਮਰੀਕਾ ਤੋਂ ਜੰਗ ਆਉਂਦੀ ਏ

ਅਮਰੀਕਾ ਤੋਂ ਜੰਗ ਆਉਂਦੀ ਏ
ਭੁੱਖ ਆਉਂਦੀ ਏ ਨੰਗ ਆਉਂਦੀ ਏ
ਰੋਟੀ ਕੱਪੜਾ, ਛੱਤ ਨਹੀਂ ਆਉਂਦੀ
ਚਿਹਰਿਆਂ ਤੇ ਰੰਗਤ ਨਹੀਂ ਆਉਂਦੀ
ਤਾਪ ਆਉਂਦਾ ਏ ਖੰਗ ਆਉਂਦੀ ਏ
ਅਮਰੀਕਾ ਤੋਂ ਜੰਗ ਆਉਂਦੀ ਏ

ਅਮਨ ਮੁਹੱਬਤ ਪਿਆਰ ਨਹੀਂ ਆਉਂਦਾ
ਕੋਈ ਓਥੋਂ ਗ਼ਮਖ਼ਾਰ ਨਹੀਂ ਆਉਂਦਾ
ਓਥੋਂ ਬਾਰਸ਼-ਏ-ਸੰਗ ਆਉਂਦੀ ਏ
ਅਮਰੀਕਾ ਤੋਂ ਜੰਗ ਆਉਂਦੀ ਏ
ਭੁੱਖ ਆਉਂਦੀ ਏ ਨੰਗ ਆਉਂਦੀ ਏ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 79 ( ਹਵਾਲਾ ਵੇਖੋ )