ਅੱਖੀਆਂ ਮੁੜ ਮੁੜ ਕਰੇ ਹੰਝੂ

ਅੱਖੀਆਂ ਮੁੜ ਮੁੜ ਕਰੇ ਹੰਝੂ
ਚੇਤੇ ਕਰ ਕਰ ਤੇਰੇ ਹੰਝੂ

ਤੇਰੇ ਚਾਰੇ ਪਾਸੇ ਖ਼ੁਸ਼ੀਆਂ
ਮੇਰੇ ਚਾਰ ਚੁਫ਼ੇਰੇ ਹੰਝੂ

ਦਿਲ ਦੇ ਮਾਣ ਸਰੂਰ ਅੰਦਰ
ਹੰਸ ਹਿਜਰ ਦਾ ਕੇਰੇ ਹੰਝੂ

ਉਲਫ਼ਤ ਦਾ ਇਤਿਹਾਸ ਰਚਣਗੇ
ਰਲ਼ ਮਿਲ ਤੇਰੇ ਮੇਰੇ ਹੰਝੂ

ਮੈਨੂੰ ਜਾਪੇ ਸੱਚੇ ਮੋਤੀ
ਜਿੰਨੇ ਵੀ ਇਸ ਕੇਰੇ ਹੰਝੂ

ਆਖ਼ਿਰ ਕੰਗ ਕੇ ਡਲਹਯੇ
ਕਦ ਤੱਕ ਕਰਦੇ ਜੇਰੇ ਹੰਝੂ