ਇਹ ਜੋਤ ਜਗਦੀ ਰਹਿਣ ਦਿਓ

ਹੁਣ ਗੱਲ ਕੋਈ ਕਹਿਣ ਦਿਓ
ਇਹ ਜੋਤ ਜਗਦੀ ਰਹਿਣ ਦਿਓ
ਸੀਨੇ ਚ ਬਖ਼ਦੀ ਅੱਗ ਤੇ
ਹੰਝੂ ਨਾ ਕੋਈ ਪੈਣ ਦਿਓ

ਹੁਣ ਸੁਖ ਦਾ ਸਾਹ ਵੀ ਲੇਨ ਦਿਓ
ਇਹ ਜੋਤ ਜਗਦੀ ਰਹਿਣ ਦਿਓ

ਕਿਉਂ ਪਿਆਰ ਵੰਗਾਂ ਟੁੱਟੀਆਂ
ਹੈਰਾਨ ਨੂੰ ਗਈਆਂ ਲੁੱਟੀਆਂ
ਅਜ਼ਲੋਂ ਇਹ ਰੀਤ ਏ ਪਿਆਰ ਦੀ
ਪਾਈਆਂ ਸੋ ਦਸਾਂ ਪੱਠਿਆਂ
ਚੋਖਾ ਈ ਜ਼ਹਿਰ ਏ ਪੀ ਲਿਆ

ਹੁਣ ਸੁਖ ਦਾ ਸਾਹ ਵੀ ਲੇਨ ਦਿਓ
ਇਹ ਜੋਤ ਜਗਦੀ ਰਹਿਣ ਦਿਓ

ਉਜੜੀ ਹੋਈ ਏ ਹਰ ਗਲੀ
ਹੈ ਮੌਤ ਥਾਂ ਥਾਂ ਤੇ ਖੁੱਲੀ
ਲੱਖਾਂ ਸਿਰ ਵਾਰੇ ਗਏ
ਆਫ਼ਤ ਨਹੀਂ ਫ਼ਿਰ ਵੀ ਟੱਲੀ
ਹੋਣੀ ਜੋ ਕੀਤੇ ਕਾਰਨੇ

ਹੰਝੂਆਂ ਦੀ ਰਾਹੀਂ ਕਹਿਣ ਦਿਓ
ਇਹ ਜੋਤ ਜਗਦੀ ਰਹਿਣ ਦਿਓ

ਵਰਕੇ ਵਫ਼ਾ ਦੇ ਠੱਪ ਨਾ
ਨਫ਼ਰਤ ਦੀ ਬੋਲੀ ਜਪ ਨਾ
ਤਸਬੀ ਦੇ ਮਣਕੇ ਫੇਰ ਕੇ
ਐਵੇਂ ਪਿਆ ਤੂੰ ਖੱਪ ਨਾ
ਕਿਵੇਂ ਤੇ ਕਿੰਜ ਦੇ ਫੇਰ ਲਈ
ਜੋ ਕੋਈ ਕਹਿੰਦਾ ਕਹਿਣ ਦਿਓ

ਹੁਣ ਗੱਲ ਕੋਈ ਕਹਿਣ ਦਿਓ
ਇਹ ਜੋਤ ਜਗਦੀ ਰਹਿਣ ਦਿਓ

ਧਰਤੀ ਦਾ ਕੋਈ ਦੋਸ਼ ਨਹੀਂ
ਧਰਤੀ ਤੇ ਮਾਂ ਦਾ ਰੂਪ ਏ
ਇਹ ਦੋਸ਼ ਏ ਇਨਸਾਨ ਦਾ
ਜਿਸ ਧਾਰਿਆ ਭਹਿਰੂਪ ਏ
ਤੂੰ ਖ਼ੁਦ ਤੇ ਆਪਣੇ ਆਪ ਨੂੰ
ਇਨਸਾਨੀਅਤ ਵਿਚ ਰਹਿਣ ਦੇ
ਇਸ ਰੂਪ ਨੂੰ ਕੋਝਾ ਨਾ ਕਰ
ਸਾਵਾ ਤੇ ਸੂਹਾ ਰਹਿਣ ਦੇ

ਹੁਣ ਗੱਲ ਕੋਈ ਕਹਿਣ ਦੇ
ਇਹ ਜੋਤ ਜਗਦੀ ਰਹਿਣ ਦੇ

ਕੀ ਰਾਗ ਛੋਹਿਆ ਰਾਗੀਆਂ
ਗੁਜੀਆਂ ਨੇਂ ਪੀੜਾਂ ਰਾਗੀਆਂ
ਹਰ ਬੂੰਦ ਰੱਤ ਦੀ ਨੁਚੜੀ
ਕੀ ਰਾਗ ਮੰਗਣਾ ਲਾਗੀਆਂ

ਇਹ ਪੀਚਵੀਂ ਏ ਗੰਢ ਹੁਸਨ
ਖੁੱਲੇਂ ਨਾ ਇਹਨੂੰ ਰਹਿਣ ਦੇ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਾਂਝ ਲਾਹੌਰ 2009؛ ਸਫ਼ਾ 108 ( ਹਵਾਲਾ ਵੇਖੋ )