ਸੱਧਰਾਂ ਸੋਚਾਂ ਨੂੰ ਹੁਣ ਉਨਵਾਨ ਦੇ

ਸੱਧਰਾਂ ਸੋਚਾਂ ਨੂੰ ਹੁਣ ਉਨਵਾਨ ਦੇ
ਭਾਰ ਵੰਡੇ ਐਸਾ ਕੋਈ ਇਨਸਾਨ ਦੇ

ਲੂਂ ਲੂਂ ਨੂੰ ਜੋ ਥੀਆ ਥੀਆ ਦੇ ਨਚਾ
ਜਿੰਦੜੀ ਨੂੰ ਇੰਜ ਦਾ ਈਮਾਨ ਦੇ

ਸਿਰ ਮੱਦੀ ਰੀਤਾਂ ਨੂੰ ਅੱਗੇ ਟੁਰੀਏ
ਗਾਉਂਦਾ, ਨੱਚਦਾ, ਬੋਲਦਾ ਈਮਾਨ ਦੇ

ਹੀਰ ਦੇ ਵੀਂਆਂ ਦਾ ਰੱਬਾ ਮੁੱਲ ਪਾ
ਵਕਤ ਨੂੰ ਵਾਰਿਸ ਜਿਹਾ ਵਿਦਵਾਨ ਦੇ

ਸੱਚ ਦੇ ਸਾਗਰ ਨੂੰ ਲਹਿਰਾਂ ਮੋੜ ਦੇ
ਫ਼ਿਰ ਬੁਲ੍ਹੇ ਸ਼ਾਹ ਜਿਹਾ ਬਲਵਾਨ ਦੇ

ਰਾਹੀਂ ਕੋਈ ਮਾਂ ਤੇ ਨਹੀਂ ਬੈਠੀ ਹੋਈ
ਸਫ਼ਰ ਕਰੜਾ, ਸਫ਼ਰ ਦਾ ਸਾਮਾਨ ਦੇ

ਜ਼ਹਿਰ ਚੂਨਾ ਕੂਟੀਂ ਏ ਸੁੰਜ ਦੀ ਧੂੜ ਦਾ
ਰੱਸੇ ਨੇਂ ਬਦਲ, ਭਲੀ ਮੁਸਕਾਨ ਦੇ

ਵਾਸਤੇ ਹਸਨੇਨ ਦੇ ਰੱਬ ਅਲਾਲੀ
ਸੰਨ ਕੇ ਹਾੜੇ ਹੁਸਨ ਜਿਹੇ ਇਨਸਾਨ ਦੇ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਾਂਝ ਲਾਹੌਰ 2009؛ ਸਫ਼ਾ 55 ( ਹਵਾਲਾ ਵੇਖੋ )