ਅਜੀਬ ਖ਼ਵਾਬਾਂ ਦੀ ਕਥਾ

ਬਹੁਤ ਦੇਰ ਹੋਈ
ਮੈਂ
ਚੀਨ ਦੀ ਨਿੰਦਰ ਕਦੇ ਸੱਤਾ ਨਹੀਂ
ਘੜੀ ਪਲ ਅੱਖ ਲੱਗੇ ਤਾਂ
ਬੜੇ ਅਜੀਬ ਆਉਂਦੇ ਨੀਂਂ
ਖ਼ਵਾਬਾਂ ਵਿਚ ਵਸ਼ਿਆਰ
ਮੇਲ਼ ਦੇ ਨੇਂ
ਘੜੀ ਦੀ ਟਿਕ ਟਿਕ ਸੌ ਜਾਂਦੀ ਏ
ਖ਼ਾਬ ਅੰਦਰ
ਖ਼ੁਦ ਨੂੰ ਬਿਖਰ ਦਾ ਵੇਖਾਂ
ਤੇ ਫ਼ਿਰ ਸਾਬਤ ਹੋ ਜਾਂਦਾ ਏ
ਅਜੀਬ ਖ਼ਾਬ ਆਉਂਦੇ ਨੀਂਂ

ਖ਼ਾਬ ਵਿਚ
ਮੈਂ
ਵੰਝਲੀਆਂ ਦਾ ਆਸ਼ਿਕ
ਸੰਗੀਨਾਂ ਦਾ ਵਣਜ ਕਰਨ ਟੁਰ ਪੈਣ ਦਾ ਹਾਂ
ਕੱਲ ਕਿਲੇ ਹਥਿਆਰ ਦਾ
ਸਭਾ ਪਰਖਦਾ
ਤਾਸੀਰ ਵੇਖਦਾ
ਪ੍ਰਭਾਉ ਤੋਲਦਾ
ਖ਼ਰੀਦਣ ਲਈ
ਉਮਰ ਤੱਕ ਦਾ ਤੇ ਲਾ ਦਿੰਦਾ ਹਾਂ
ਨਾ ਦੁਸ਼ਮਣ ਨੂੰ ਵੇਖਿਆ ਕਦੇ
ਨਾ ਕੋਈ ਪਹਿਚਾਣ ਉਸ ਦੀ
ਖ਼ਾਬ ਅੰਦਰ ਲਹੂ ਦੱਸਦਾ ਏ
ਢਲ਼ਦਾ ਹੋਇਆ

ਪ੍ਰਚਮ ਕੋਈ
ਝੱਲਦਾ ਹੋਇਆ
ਅਜੀਬ ਖ਼ਾਬ ਆਉਂਦੇ ਨੀਂਂ
ਤੁਰ ਭ ਕੇ ਨਿੰਦਰ ਚੋਂ ਜਾਗਾਂ
ਕਿਸ ਨੂੰ ਅਰਥ ਪੁੱਛਾਂ ਮੈਂ
ਇਨ੍ਹਾਂ ਅਣ ਘਟੀਆਂ ਘਟਨਾਵਾਂ ਦੇ
ਬੜੇ ਅਜੀਬ ਆਉਂਦੇ ਨੀਂਂ

ਖ਼ਵਾਬਾਂ ਵਿਚ
ਮੈਂ
ਵੰਝਲੀਆਂ ਦਾ ਆਸ਼ਿਕ
ਸੰਗੀਨਾਂ ਦਾ ਵਣਜ ਕਰਨ ਟੁਰ ਪੈਂਦਾ ਹਾਂ