ਚਿੰਤਾ ਚਿਖ਼ਾ ਬਰਾਬਰੀ

ਰਾਤ ਦਿਨੀਂ ਬੱਸ ਇਕੋ ਫ਼ਿਕਰ ਏ
ਇਕ ਖ਼ਿਆਲ ਤੇ ਇਕੋ ਜ਼ਿਕਰ ਏ
ਇਸ ਇਕੋ ਚਿੰਤਾ ਦੇ ਅੰਦਰ
ਸੜਦੀ ਬਲਦੀ ਚਿਖ਼ਾ ਦੇ ਅੰਦਰ
ਭਾਂਬੜ ਮੇਰੇ ਚਾਰ ਚੁਫ਼ੇਰੇ
ਦੁੱਖਾਂ ਦੀਆਂ ਲਾਟਾਂ ਅੰਦਰ ਮੇਰੇ
ਹਰਦਮ ਹਰ ਪਲ ਧੁਖ਼ਦਾ ਰਹਿਣਾਂ
ਗ਼ਮ ਦੀਆਂ ਤਿੱਖੀਆਂ ਚੰਗਾਂ ਸਹੁੰਆਂ
ਕੇਹਾ ਆਂ ਮੈਂ ਤੇ ਕੌਣ ਆਂ ਕਿੱਥੇ?
ਕਿਹੜਾ ਮੇਰੀ ਜ਼ਾਤ ਨੂੰ ਮਿੱਥੇ?