ਹੁੰਗਾਰਾ

ਹੁੰਗਾਰਾ
ਮੈਂ ਸੋਚਦੀ ਸਾਂ
ਤੂੰ ਮੇਰੇ ਮਨ ਦੀ ਸੋਚਦਾ
ਹੁੰਗਾਰਾ ਸਾਂ
ਮੈਂ ਜਦੋਂ ਚਾਹਵਾਂਗੀ
ਤੈਨੂੰ ਪੁਕਾਰ
ਮਨ ਦੀ ਚੁੱਪ ਅੰਦਰ
ਹਨਗਾੜਾ ਲੈ ਲਵਾਂਗੀ
ਸ਼ਾਇਦ ਤੋਂ ਸੋਚਦਾ ਸਾਂ
ਮੈਂ ਤੇਰੇ ਜਿਸਮ ਦੀ ਬਲਦੀ ਅੱਗ ਦਾ ਹੁੰਗਾਰਾ
ਬਣ ਜਾਵਾਂਗੀ
ਪਰ ਇਹ ਦੋਵੇਂ ਇਕ ਦੂਜੇ ਨਾਲ਼
ਟਕਰਾਏ ਤੇ ਗਵਾਚ ਗਏ
ਮੇਰੀ ਚੁੱਪ ਦਾ ਹੁੰਗਾਰਾ
ਤੇਰੀ ਅੱਗ ਦਾ ਹੁੰਗਾਰਾ