ਕੁੜੀਆਂ ਚਿੜੀਆਂ

ਬਦਲ ਗਿਆ ਹੈ ਵਕਤ
ਤੇ ਕੁੜੀਆਂ ਚਿੜੀਆਂ ਉੱਡ ਗਈਆਂ ਹਨ
ਖੁੱਲੇ ਅਸਮਾਨ ਵਿਚ
ਹੁਣ ਇਨ੍ਹਾਂ ਨੂੰ ਬਨੇਰਾ ਨਹੀਂ ਚਾਹੀਦਾ
ਬਾਬਲ ਦਾ ਵੇਹੜਾ ਵੀ ਨਹੀਂ ਚਾਹੀਦਾ
ਇਹ ਤਾਂ ਕੁੰਭ ਲੈ ਕਿ ਜੰਮਿਆਂ ਹਨ
ਨਹੀਂ ਚਾਹੀਦੀ ਇਨ੍ਹਾਂ ਨੂੰ
ਕਿਸੇ ਪੀਪਲ ਦੀ ਛਾਂ
ਇਹ ਅਡ਼ ਦੀਆਂ ਹਨ ਕਨਹਬਾਂ ਦੀ ਤਾਕਤ ਪਰਖੇ
ਫ਼ਿਰ ਡਿੱਗ ਪੈਂਦੀਆਂ ਹਨ
ਸੰਸਾਰ ਦੇ ਵਿਹੜੇ
ਤੇ ਰੱਖ ਹੁਣ ਕਿਰਾਇਆ ਮੰਗਦੇ
ਕੁੜੀਆਂ ਤੇ ਚਿੜੀਆਂ ਦੇ ਆਹਲਣੇ ਦਾ
ਵਕਤ ਬਹੁਤ ਬਦਲ ਗਿਆ ਹੈ