ਚਿਰਾਂ ਤੋਂ

ਚਿਰਾਂ ਤੋਂ ਓ ਸੰਦਲੀ ਦਾਣੇ ਹਥੇਲੀ ਉੱਤੇ ਰੱਖ ਕੇ
ਬੈਠੇ ਹੋਏ ਸਨ
ਸੰਦਲੀ ਕਬੂਤਰੀ ਹੁਣੇ ਈ ਵਿਹੜੇ ਵਿਚ ਉੱਤਰੀ ਹੈ
ਓ ਨਿੱਕੇ ਨਿੱਕੇ ਬੁਸੀਆਂ ਨਾਲ਼ ਵੇਹੜਾ ਚੁੰਮੇਗੀ
ਕੁੰਭ ਕੁੰਭ ਖਲ੍ਹਾਰ ਖਲ੍ਹਾਰ ਅਪਣਾ ਰੰਗ ਭੀਰੇਗੀ
ਲਾਲ਼, ਹਰੇ ਸੁਨਹਿਰੇ ਰੱਖ ਮੁਸਕਰਾ ਪਏ
ਤੇ ਪੱਤੇ ਸਰਗੋਸ਼ੀਆਂ ਕਰਨ ਲੱਗ ਪਏ

ਘੜੀ ਬਾਅਦ ਰੇਤ ਅੜੇਗੀ
ਅੱਖਾਂ ਵਿਚੋਂ ਗੁਲਾਬੀ ਸੁਪਨੇ ਕੁੰਭਾਂ ਵਾਂਗ ਝੜ ਝੜ ਜਾਣਗੇ
ਬਹਾਰਾਂ ਉਸ ਵਿਹੜੇ ਨਾਲ਼ ਰਸ ਰਸਿ ਜਾਣ ਗਈਆਂ
ਦਰਿਆ ਲਿੰਗ ਜਾਵੇਗਾ
ਵੇਲ਼ਾ ਹੱਥਾਂ ਵਿਚੋਂ ਰੇਤ ਵਾਂਗੂੰ ਕਰ ਜਾਵੇਗਾ
ਹਥੇਲੀ ਤੇ ਰੱਖਿਆ ਦੀਵਾ ਬੁਝ ਜਾਵੇਗਾ
ਤਾਂ ਜ਼ਿੰਦਗੀ ਹਨੇਰੀ ਹੋ ਜਾਵੇਗੀ
ਝੱਲੀਏ ਸਧੀਨੇ
ਓ ਤੇ ਸਦੀਆਂ ਤੋਂ ਆਪਣੀ ਹਥੇਲੀ ਤੇ ਦਾਣੇ ਖਿਲਾਰੀ ਬੈਠੇ ਸਨ
ਸੰਦਲੀ ਕਬੂਤਰੀ ਦੀ ਉਡੀਕ ਵਿਚ
ਨਾ ਕਿ ਉਹਦੀ ਮੁਸ਼ੱਕਤ ਵੰਡਣ ਲਈ