ਸਕੇ ਪੱਤੇ

ਹਾਂ ਮੈਂ ਕਰ ਚੁੱਕੀ ਹਾਂ
ਸਕੇ ਪੱਤਿਆਂ ਵਾਂਗੂੰ
ਸਮੇ ਦੇ ਰੁੱਤ ਉਤੋਂ
ਹਵਾ ਅੜਾ ਕੇ ਦੂਰ ਲੈ ਜਾਵੇ
ਮੈਂ ਰੱਖ ਉਤੋਂ ਟੁੱਟ ਕੇ
ਕੁੱਝ ਨਹੀਂ ਰਹੀ
ਮੈਂ ਵੀ ਵਿਛੜੀ ਕੂੰਜ ਹਾਂ
ਮੇਰੀ ਕੋਈ ਸ਼ਨਾਖ਼ਤ ਨਹੀਂ
ਮੇਰਾ ਕੋਈ ਵਤਨ ਨਹੀਂ