ਸੋਹਣਾ ਰੂਪ ਗਵਾਚਾ ਕਿਵੇਂ ਸਮਝ ਮੈਨੂੰ ਆਈਯ

ਸੋਹਣਾ ਰੂਪ ਗਵਾਚਾ ਕਿਵੇਂ ਸਮਝ ਮੈਨੂੰ ਆਈਯ
ਸੁਫ਼ਨੇ ਅੰਦਰ ਲੰਘੀ ਜਿੰਦੜੀ ਹੋਸ਼ ਮੈਨੂੰ ਆਈਯ

ਜਿਹੜੇ ਮੇਰੇ ਨਾਲ਼ ਟੁਰੇ ਉਹ ਜਾਵਣ ਵਿੰਗ ਵਟਾਈ
ਕਿਸੇ ਵੀ ਰੰਗ ਨਾ ਖੇਡਣ ਦਿੱਤਾ ਇਸ ਦੀ ਬੇ ਪੁਰਵਾਈ

ਲੋਕ ਤੇ ਸਾਰੇ ਬਾਜ਼ੀ ਲਾਵਣ ਖੇਡਣ ਛਪਣ ਛਪਾਈ
ਮੈਂ ਤੇ ਵੱਖਰੀ ਨੌਕਰ ਮਿਲ ਕੇ ਸੱਜਣ ਦੀ ਰਟ ਲਾਈ

ਸਈਆਂ ਮੈਥੋਂ ਪੁੱਛਣ ਪਈਆਂ ਕਿੰਜ ਏ ਜਿੰਦ ਲੁਟਾਈ
ਸ਼ੋਹ ਨਾਲ਼ ਕਸਰਾਂ ਮਿਲਣੀ ਹੋਈ ਕਸਰਾਂ ਕਿੱਕਲੀ ਪਾਈ

ਜੇ ਉਹ ਸਾਵੇਂ ਆਂਦਾ ਤੇ ਫ਼ਰ ਘੁੰਢ ਚਕਾਈਯ
ਪਿੱਛੇ ਉਹਦੇ ਟੁਰ ਦਯਾ ਟੁਰ ਦਯਾ ਸਾਰੀ ਉਮਰ ਵਹਾਈ

ਤਿੰਨ ਦੀ ਵੱਖਰੀ ਤਾਣੀ ਤਿਨ ਕੇ ਸਿਰ ਤੇ ਘਟੜੀ ਚਾਈ
ਮਨ ਦੀ ਵੱਖਰੀ ਦਰਦ ਕਿਤਾਬ ਮੈਂ ਦੂਜਿਆਂ ਥੀਂ ਲਿਖਵਾਈ

ਜਿਸ ਦਮ ਹੋਈ ਨਜਮੀ ਯਾਰਾ ਰੂਹ ਕਲਬੂਤ ਜੁਦਾਈ
ਇਕ ਸੱਜਣ ਦੇ ਨਾਲ਼ ਮਿਲੀ ਤੇ ਦੂਜੀ ਖ਼ਾਕ ਸਮਾਈ