ਉੱਚਾ ਵੇਖ ਕੇ ਥੱਲਾ ਛੱਡੀ ਜਾਣਾ ਐਂ

ਉੱਚਾ ਵੇਖ ਕੇ ਥੱਲਾ ਛੱਡੀ ਜਾਣਾ ਐਂ
ਮਾੜਾ ਵੇਖ ਕੇ ਕਲਾ ਛੱਡੀ ਜਾਣਾ ਐਂ

ਵਾਅਦੇ ਕਰ ਕੇ ਇਕੋ ਘਰ ਵਿਚ ਵਸਣ ਦੇ
ਤੂੰ ਤੇ ਸਾਡਾ ਮਹਿਲਾ ਛੱਡੀ ਜਾਣਾ ਐਂ

ਮਾਂ ਮਰੀ ਤੇ ਸਮਝਿਆ ਵਾਂ ਇਸ ਜੁਮਲੇ ਨੂੰ
ਦਿਲ ਕਿਉਂ ਖ਼ੀਰੀਂ ਸੱਲਾ ਛੱਡੀ ਜਾਣਾ ਐਂ

ਜਾਣਾ ਸੀ ਤੇ ਚੁੱਪ ਚਪਤੇ ਟੁਰ ਜਾਨੋਂ
ਆਵੇਂ ਦੇ ਕੇ ਹੱਲਾ ਛੱਡੀ ਜਾਣਾ ਐਂ

ਹੱਥਾਂ ਵਿਚੋਂ ਹੱਥ ਛੜਾ ਕੇ ਵਾਰਿਸ ਨੂੰ
ਤੂੰ ਤੇ ਕਰ ਕੇ ਝੱਲਾ ਛੱਡੀ ਜਾਣਾ ਐਂ