ਅੱਗੇ ਰਾਹੀ ਰਾਹ ਪੁੱਛਦੇ, ਹਨ ਪੁੱਛਦੇ ਕਿਥੋਂ ਸਾਹ ਮਿਲਦੇ

ਅੱਗੇ ਰਾਹੀ ਰਾਹ ਪੁੱਛਦੇ, ਹਨ ਪੁੱਛਦੇ ਕਿਥੋਂ ਸਾਹ ਮਿਲਦੇ
ਆਪਣੀ ਰੂਹ ਦਾ ਪਤਨ ਭਾਲਣ ਜਾਂਦੇ ਰੋਜ਼ ਮੱਲਾਹ ਮਿਲਦੇ

ਇਸ ਗੁਰਾਂ ਦੀ ਚਰਚਾ ਤਾਂ ਹੈ ਪਰ ਕਿਧਰੇ ਨਾ ਰਾਹ ਮਿਲਦੇ
ਜਿਥੇ ਆਪਾਂ ਇੱਕ ਦੂਜੇ ਦਾ ਖ਼ੌਫ਼ ਦਿਲਾਂ ਲਾਹ ਮਿਲਦਯੇ

ਭੁੱਲ ਕੇ ਤਾਣੇ ਬਾਣੇ, ਦਰਦ ਪੁਰਾਣੇ, ਰੱਬ ਦੇ ਭਾਣੇ ਨੂੰ
ਇੱਕ ਵਾਰੀ ਤਾਂ ਯਾਰੋ ਸਾਨੂੰ ਹੋ ਕੇ ਬੇ ਪ੍ਰਵਾਹ ਮਿਲਦੇ

ਕੁੱਝ ਜ਼ਖ਼ਮਾਂ ਦੀ ਧੂਣੀ ਤਾਂ ਪੀੜ੍ਹੀ ਦਰ ਪੀੜ੍ਹੀ ਧੁਖ਼ਦੀ ਹੈ
ਕੁੱਝ ਮਹਿਮਾਨ ਅਚਾਨਕ ਆਉਂਦੇ , ਕਰਕੇ ਇੱਤਲਾਅ ਮਿਲਦਯੇ

ਸੂਲ਼ੀ ਉੱਤੇ ਚੜ੍ਹਦੇ ਲੋਕ ਹਜ਼ਾਰਾਂ ਤੇ ਰੁਲ਼ ਜਾਂਦੇ ਨੇਂ
ਉਹੀ ਬਣੇ ਮਸੀਹਾ ਜਿਸ ਨੂੰ ਵੀ ਦੋ ਚਾਰ ਗਵਾਹ ਮਿਲਦੇ