ਝੂਠ ਦੀ ਖ਼ਾਤਿਰ ਹੀ ਮਰ-ਮਕੀਏ, ਇਹ ਨਹੀਂ ਹੋਣਾ

ਝੂਠ ਦੀ ਖ਼ਾਤਿਰ ਹੀ ਮਰ-ਮਕੀਏ, ਇਹ ਨਹੀਂ ਹੋਣਾ
ਹੱਕ-ਸੱਚ ਦੀ ਗੱਲ ਕਰਦੇ ਰਕੀਏ, ਇਹ ਨਹੀਂ ਹੋਣਾ

ਦੁਸ਼ਮਣ ਆਨ ਖਲੋਤੇ ਸਾਡੇ ਬੂਹੇ ਉੱਤੇ,
ਅੰਦਰ ਵੜ ਕੇ ਛਪੀਏ-ਲਕੀਏ ਇਹ ਨਹੀਂ ਹੋਣਾ

ਪਿਆਰ ਮੁਹੱਬਤ ਦੇ ਦਾਈ ਹਾਂ ਦੁਨੀਆਂ ਦੇ ਵਿਚ,
ਪਰ ਫਿਰਨਾਂ ਅੱਗੇ ਝਕੀਏ ਇਹ ਨਹੀਂ ਹੋਣਾ

ਕੱਠੀਆਂ ਨਹੀਂ ਰਹਿਣਾ 'ਤੇ ਘਰ ਨੂੰ ਛੱਡ ਜਾਨੈਂ ਆਂ,
ਵਿਹੜੇ ਦੇ ਵਿਚ ਕੰਧਾਂ ਚੱਕੀਏ ਇਹ ਨਹੀਂ ਹੋਣਾ

ਖਾਂਦੇ-ਪੀਂਦੇ ਹੋਣ ਪਰ ਹੋਵੇ ਜ਼ਾਤ ਕਮੀਨੀਂ,
ਇਸੇ ਘਰ ਵਿਚ ਮੁੰਡਾ ਢੁਕੀਏ ਇਹ ਨਹੀਂ ਹੋਣਾ