ਅੱਜ ਸੋਚਾਂ ਨੇ ਰੀਝਾਂ ਦੇ ਘਰ ਜਾਣਾ ਹੈ

ਅੱਜ ਸੋਚਾਂ ਨੇ ਰੀਝਾਂ ਦੇ ਘਰ ਜਾਣਾ ਹੈ
ਅੱਗ ਦਾ ਇਕ ਦਰਿਆ ਆਪਾਂ ਜਾਣਾ ਹੀਏ

ਮਿਲ ਬੈਠਾਂ ਗੇ ਮੈਂ, ਪੀੜਾਂ ਤੇ ਤਨਹਾਈ
ਏਦਾਂ ਯਾਦਾਂ ਦਾ ਮੇਲਾ ਭਰ ਜਾਣਾ ਹੈ

ਜਮ ਜਮ ਸੂਰਜ ਪੂਜੋ ਪਰ ਇਹ ਜਾਣ ਲਵੋ
ਖ਼ਬਰੇ ਇਕ ਜ਼ਰੇ ਨੇ ਕੀ ਕਰ ਜਾਣਾ ਹੈ

ਸ਼ਾਹ ਨੇ ਰੋਟੀ ਖ਼ਾਤਿਰ ਅਬਲਾ ਸ਼ੋਸ਼ਣ ਕਰ
ਲੰਗਰ ਚਾੜਨ ਦੇਵੀ ਮੰਦਰ ਜਾਣਾ ਹੈ

ਜੇ ਦੂਜੇ ਲਈ, ਮਰਨ ਹੁੰਦਾ ਹੈ ਜੀਵਨ
ਮੈਨੂੰ ਆਪਣੀ ਸਹੁੰ ਆਪਾਂ ਜਾਣਾ ਹੀਏ

ਔੜਾਂ, ਪੀੜਾਂ ਸਿੱਕੇ ਤੋਂ ਬੇਹਾਲ ਜਿਹੀ
ਇਕ ਧਰਤੀ ਨੇ ਅੰਬਰ ਤੇ ਵਰ ਜਾਣਾ ਹੈ

ਆਪਣੀ ਸੋਚਦੀ ਧੂਣੀ ਹੈ ਮਘਦੀ ਰਹਿਣੀ
ਵੇਖੀਂ ਇਕ ਦਿਨ ਸੂਰਜ ਵੀ ਠਰ ਜਾਣਾ ਹੈ