मैं तेरा राह बदल दीवाँ

ਤੂੰ ਅਪਣਾ ਅੱਜ ਦੇ ਮੈਨੂੰ
ਮੈਂ ਬਦਲੇ ਵਿਚ ਕੱਲ੍ਹ ਦੇਵਾਂ
ਤੋਂ ਮੇਰਾ ਰਾਹ ਬਦਲਦੇ
ਤੇ ਮੈਂ ਤੇਰਾ ਰਾਹ ਬਦਲ ਦੇਵਾਂ

ਕਿਸੇ ਮਜ਼ਦੂਰ ਬੱਚੇ ਨੂੰ
ਅਚਾਨਕ ਲੱਗਿਆ ਠੇਡਾ
ਮੈਂ ਸਾਰੇ ਬਾਲ ਦਿਵਸਾਂ ਨੂੰ
ਉਹਦੇ ਪੈਰਾਂ ਤੇ ਮਲ ਦੇਵਾਂ

ਮਿਲੇ ਜੰਗਲ਼ ਦੀ ਕੱਟਿਆ
ਚੁੱਪ ਦਾ ਸੰਗੀਤ, ਖ਼ਾਮੋਸ਼ੀ
ਬੱਚੇ ਹੋਏ ਮੈਂ ਆ ਪੁੰਨੀਏ
ਜੀਵਨ ਦੇ ਪਲ਼ ਦੇਵਾਂ

ਮੈਂ ਬੱਚਿਆਂ ਦੇ ਮਨਾਂ ਵਿਚ
ਬੀਚ ਕੇ ਕਵਿਤਾ, ਉੱਗਾਵਾਂ
ਮੈਂ ਚਾਹੁੰਦਾ ਹਾਂ ਕਿ ਮੈਂ
ਇਸ ਦੇਸ਼ ਨੂੰ, ਚੰਗੀ ਨਸਲ ਦੇਵਾਂ

ਹਵਾ ਵਿਚ ਲਫ਼ਜ਼ ਕਿੰਨੇ ਨੇਂ
ਨਿਰੰਤਰ ਤੀਰ ਦੇ ਹੋਏ
ਮੈਂ ਇਨ੍ਹਾਂ ਭਟਕਿਆਂ ਰੂਹਾਂ ਨੂੰ
ਸ਼ਿਅਰਾਂ ਦੀ ਸ਼ਕਲ ਦੇਵਾਂ

ਕਿਸੇ ਦਿੱਤੀਆਂ ਨੇਂ ਅਸ਼ਰਾਫ਼ਿਆਂ
ਕਿਸੇ ਹੀਰੇ ਦੀ ਅੰਗੂਠੀ
ਮੈਂ ਤੁਹਫ਼ੇ ਵਿਚ ਤੈਨੂੰ
ਆਪਣੀ ਸੱਜਰੀ ਗ਼ਜ਼ਲ ਦੀਵਾਂਂ