ਚਿੱਤਰ ਦਰਦ ਸੰਭਾਲੇ

ਚਾਨਣ ਲੂੰ ਲੂੰ ਮੂੰਹੋਂ ਬੋਲੇ
ਜਿਵੇਂ ਜਿਵੇਂ ਦੇਵੇ ਬਾਲੇ
ਚਿੱਤਰ ਦਰਦ ਸੰਭਾਲੇ

ਦੀਵਾ ਚੇਤ ਦਾ ਕੀਕਣ ਬੁਝੇ
ਸਾਹ ਵਿਚ ਸੇਕ ਨੇ ਹਾਲੇ
ਚਿੱਤਰ ਦਰਦ ਸੰਭਾਲੇ

ਅੰਬਰਾਂ ਤੋਂ ਦੋ ਤਾਰੇ ਚਮਕੇ
ਚੇਤ ਨੂੰ ਵੇਖਣ ਵਾਲੇ
ਚਿੱਤਰ ਦਰਦ ਸੰਭਾਲੇ

ਸਾਹਵਾਂ ਦੇ ਰੇਸ਼ਮ ਨੇ ਖੁੱਲੇ
ਦੋ ਬੁੱਲ੍ਹੀਆਂ ਦੇ ਤਾਲੇ
ਚਿੱਤਰ ਦਰਦ ਸੰਭਾਲੇ

ਚਾਹਵਾਂ ਦੇ ਕੁੱਝ ਪਲ ਲੁਕਾ ਕੇ
ਵਸਲ ਦੀ ਮਿੱਠੀ ਪਾਲੇ
ਚਿੱਤਰ ਦਰਦ ਸੰਭਾਲੇ