ਜਿਹੜਾ ਭਾਨਭੜ ਥਾਂ ਥਾਂ ਬਲਦਾ ਏ

ਜਿਹੜਾ ਭਾਨਭੜ ਥਾਂ ਥਾਂ ਬਲਦਾ ਏ
ਉਹਨੂੰ ਡਰ ਇਕ ਹੜ੍ਹ ਦੀ ਛਿੱਲ ਦਾ ਏ

ਗ਼ਮ ਇਹ ਜਿਹਾ ਇਕ ਦਾ ਬੂਟਾ ਏ
ਆਪੇ ਉਗਦਾ ਏ ਆਪੇ ਫੁੱਲ ਦਾ ਏ

ਅਸੀਂ ਜਿਹੜੀ ਜੇਲ੍ਹ ਪਏ ਕੱਟਣੇ ਆਂ
ਉਹਦਾ ਕਮਰਾ ਸਾਡੀ ਖੱਲ ਦਾ ਏ

ਉਹ ਜੀਭਾਂ ਵੱਡੀ ਜਾਂਦਾ ਏ
ਸਾਨੂੰ ਚਸਕਾ ਸੱਚ ਦੀ ਗੱਲ ਦਾ ਏ

ਜਿਹੜਾ ਚਸਕਾ ਮੂੰਹ ਨੂੰ ਲੱਗਾ ਏ
ਉਹ ਜੰਨਤ ਵਾਲੇ ਫੁੱਲ ਦਾ ਏ