ਇੰਜ ਹੀ ਹੈ ਨਾ

ਬਹੁਤ ਫ਼ਰਕ ਹੁੰਦਾ
ਚਾਹੁਣ ਤੇ ਚੁਣਨ ਵਿਚ
ਤੋਂ ਮੈਨੂੰ ਚਾਹਿਆ ਨਹੀਂ
ਚੁਣਿਆ ਹੈ ਮਹਿਜ਼
ਆਪਣੇ ਚਾਵਾਂ
ਵਿਚਾਰਾਂ
ਸੰਸਕਾਰਾਂ
ਤੇ
ਮਾਪਦੰਡਾ ਦੇ ਸਾਂਚੇ ਲਈ
ਤੂੰ ਢਾਲ਼ ਲੈਣਾ ਚਾਹੁੰਦਾ ਐਂ ਮੈਨੂੰ
ਇਸ ਸਾਂਚੇ ਚ ਪਾ
ਆਪਣੀ ਲੋੜ
ਤੇ ਚਾਹਤ ਅਨੁਸਾਰ
ਤੇ ਮੇਰੀ ਹੋਂਦ
ਮੇਰੇ
ਤੇ ਤੇਰੇ ਬਣਾਏ ਸਾਂਚੇ ਦਰਮਿਆਨ
ਭਟਕ ਰਹੀ ਹੈ!!