See this page in :
ਸਾਗਰ ਦੀ ਤੜਫ਼
ਕਿ ਫਿਰ ਉਠੇ ਕੋਈ ਲਹਿਰ
ਲਹਿਰ ਫਿਰ ਤੜਫੇ
ਸਾਗਰ ਵਿਚ ਸਮਾਉਣ ਨੂੰ
ਲੋਚੇ ਉਹ
ਕਿ ਮਿਟਦੀ ਰਿਹਾਂ ਉਮਰ ਭਰ
ਹਰ ਪਲ਼ ਲਵਾਂ ਜਨਮ
ਹਰ ਪਲ਼ ਮੱਟਾਂ
ਤੇ ਪੂਰਾ ਹੋਵੇ ਸਮਰਪਣ
ਲਹਿਰ ਦਰ ਲਹਿਰ
ਉਛਲਦਾ ਰਹੇ ਸਾਗਰ
Reference: Adan De Bagh We Chaliye; Page 20