ਔਰਤ ਤੇ ਤਿਤਲੀ

ਤਿਤਲੀ ਦੇ ਪੰਖ
ਕਿਵੇਂ ਨੇ ਏਨੇ ਕੋਮਲ ਭੁੱਲਾਂ?
ਕਿਉਂ ਜੋ
ਇਨ੍ਹਾਂ ਚ ਜਜ਼ਬ ਨੇਂ
ਔਰਤ ਦਿਆਂ ਇੱਛਾਵਾਂ
ਮਨ ਦੀ ਦਰਗਾਹੋਂ
ਮੰਗੀਆਂ ਦੁਆਵਾਂ
ਇਹਦੇ ਰੰਗਾਂ ਚ ਘੱਲੇ ਨੇਂ
ਔਰਤ ਦੇ ਖ਼ਾਬ
ਵੇਖ ਤਾਂ ਸਹੀ
ਉਡਾਰੀ ਤੇ ਪਹਿਰਾ ਹੈ
ਦੁੱਖ ਖ਼ੰਜਰਾਂ ਦਾ
ਪਰ
ਉਸਦੀ ਉਡਣ ਦੀ ਤਾਂਘ ਵੇਖ
ਜਾਪਦੇ
ਔਰਤ ਮੁਕਤੀ ਦਾ ਗੀਤ ਗਾਉਣਾ ਲੋਚਦੀ ਹੈ
ਇੱਛਾਵਾਂ
ਦੁਆਵਾਂ
ਤੇ ਖ਼ਵਾਬਾਂ ਦੀ
ਤਾਬੀਰ ਲੋਚਦੀ ਹੈ