ਅਸਮਾਨੀ ਬਦਲ ਗੱਜਿਆ

ਅਸਮਾਨੀ ਬਦਲ ਗੱਜਿਆ
ਵਿਚ ਬਿਜਲੀ ਦੀ ਚਮਕਾਰ

ਉਨ੍ਹਾਂ ਹੁਸਨ ਰੋਵਣ ਭੁੱਲਿਆ
ਜਿਹੜੇ ਇਸ਼ਕ ਦੇ ਬਿਮਾਰ

ਫਿਰਦੇ ਵਾਂਗ ਸ਼ਰਾਬੀਆਂ
ਚੜ੍ਹਿਆ ਲੂੰ ਲੂੰ ਵਿਚ ਖ਼ੱੁਮਾਰ

ਜੋ ਕੱਚਾ ਘੜਾ ਠੇਲਦੇ
ਡੁੱਬਦੇ ਅੱਧ ਵਿਚਕਾਰ