ਸਬਰ ਬਿਨਾਂ ਬੜਾ ਔਖਾ ਜੀਵਨ

ਸਬਰ ਬਿਨਾਂ ਬੜਾ ਔਖਾ ਜੀਵਨ
ਤੇ ਸਬਰ ਨਿਭਾਂਦੇ ਰਹੀਏ

ਦੁਨੀਆਦਾਰ ਬੇਦਰਦਾਂ ਅੱਗੇ
ਨਾ ਗੱਲ ਦਰਦਾਂ ਦੀ ਕਹੀਏ

ਸ਼ਾਹੀ ਸੱਚੇ ਰੱਬ ਦੀ
ਜਿਵੇਂ ਰੱਖੇ ਸੋ ਰਹੀਏ

ਸਾਹ ਟੁੱਟਣ ਸਬਰ ਨਾ ਟੁੱਟੇ
ਨਾ ਬਹੀਏ, ਨਾ ਢਹੀਏ