ਇਕਨਾਂ ਦਾ ਦਿਲ ਹਿਰਸਾਂ ਸੜਿਆ

ਇਕਨਾਂ ਦਾ ਦਿਲ ਹਿਰਸਾਂ ਸੜਿਆ
ਸੜਿਆ ਸੜ ਸੜ ਜਾਵੇ

ਇਕਨਾਂ ਦਾ ਦਿਲ ਮੌਜਾਂ ਭਰਿਆ
ਭਰਿਆ ਭਰ ਭਰ ਜਾਵੇ

ਇਕਨਾਂ ਦਾ ਦਿਲ ਧੁੱਪਾਂ ਸੜਿਆ
ਹਰ ਪਾਸੇ ਰੇਤ ਉਡੀਨਦੀ

ਇਕਨਾਂ ਦਾ ਦਿਲ ਜੰਗਲ਼ ਬਿੱਲਾ
ਵਿਚ ਕੋਇਲ ਕੂਕ ਕੂਕੇਂਦੀ