ਮੈਂ ਕੌਣ ਆਂਂ

ਮੈਂ ਪੱਥਰ ਵਿਚ ਪਹਾੜਾਂ
ਮੈਂ ਵਿਚ ਸਮੁੰਦਰਾਂ ਕਾਂਗ
ਮੈਂ ਵਰੋਲਾ ਵਿਚ ਹਨੇਰੀਆਂ
ਮੈਂ ਅੱਗ ਦੇ ਅੰਦਰ ਤਾਪ

ਮੈਂ ਪੰਜਾ ਸ਼ੇਰ ਦਲੇਰ ਦਾ
ਮੈਂ ਫ੍ਫੱਸੇ ਹਿਰਨ ਦੀ ਚਾਂਗ
ਮੈਂ ਨਿੰਦਰ ਅੱਧੀ ਰਾਤ ਦੀ
ਮੈਂ ਫ਼ਜਰ ਸਵੇਰ ਦੀ ਬਾਂਗ

ਮੈਂ ਵਿਛੜ ਗਿਆਂ ਦਾ ਹੌਕਾ
ਮੈਂ ਉਜੜ ਗਿਆਂ ਦੀ ਤਾਹੰਗ
ਮੈਂ ਮਹਮਰ ਆਪ ਦਾਅ
ਮੈਂ ਅਪਣਾ ਮਿਲਾ ਪਪ