ਅੱਜ ਗ਼ਾਰ ਸੁਰ ਨੂੰ ਵੇਖਣ ਚਲੇ

ਅੱਜ ਗ਼ਾਰ ਸੁਰ ਨੂੰ ਵੇਖਣ ਚਲੇ

ਅੱਲ੍ਹਾ ਤੇਰਾ ਸ਼ੁਕਰ ਏ
ਅੱਜ ਰਲ ਮਿਲ ਨਾਲ਼ ਸਿੰਘਾਂ
ਬੱਦਲਾਂ ਦਿਆਂ ਛਾਂਵਾਂ ਹੇਠ
ਗ਼ਾਰ ਸੁਰ ਨੂੰ
ਵੇਖਣ ਚਲੇ
ਬੱਲੇ , ਬੱਲੇ, ਬੱਲੇ
ਪਾਕ ਰਸੂਲ ਦੇ
ਕਦਮਾਂ ਪਿੱਛੇ
ਡਰਦਾ ਡਰਦਾ
ਹਿਜਰਤ ਦੇ
ਮੁੜ ਨਕਸ਼ ਉਸਾਰਨ
ਗ਼ਾਰ ਸੁਰ ਨੂੰ ਵੇਖਣ ਚਲੇ
ਬੱਲੇ, ਬੱਲੇ, ਬੱਲੇ

ਜਿਸ ਚੋਣਵੇਂ ਥਾਂ ਅਤੇ
ਕੀਤੀ ਰਾਖੀ
ਫ਼ਰਿਸ਼ਤਿਆਂ ਨੇਂ
ਕਮਲੀ ਵਾਲੇ ਦੀ
ਉੱਤਰ ਕੇ ਅਰਸ਼ਾਂ ਉਤੋਂ
ਇਸ ਗ਼ਾਰ ਸੁਰ ਨੂੰ
ਵੇਖਣ ਚਲੇ
ਬੱਲੇ, ਬੱਲੇ, ਬੱਲੇ