ਕੋਈ ਵਗਦੀ ਹਨੇਰੀ ਕੇਲੇ

ਖ਼ਵਾਬਾਂ ਦੇ
ਉਫ਼ਕ ਤੋਂ ਟੁਰ ਕੇ
ਮਾਲੀ ਕੋਲੋਂ
ਜੋਬਨ ਰੂਪ ਲੁਕਾ ਕੇ
ਵਖ਼ਤਾਂ ਨਾਲ਼
ਵੇਲ ਚੜ੍ਹਾਈ
ਕਿੱਕਰ ਅਤੇ

ਤੋਰੀ ਦੇ
ਫੁੱਲਾਂ ਨਾਲ਼
ਸੋਲਾਂ
ਜੱਫੇ ਪਾਏ
ਹੰਝੂਆਂ ਦੀ
ਝੜੀ ਤੋਂ ਪਹਿਲਾਂ
ਕੋਈ ਵਗਦੀ ਹਨੇਰੀ ਕੇਲੇ!