ਨੀ ਕੁੜੀਏ
ਤੂੰ ਗੁੱਤ ਨੂੰ ਛੱਡ ਕੇ
ਕੁੰਡ ਤੇ ਸੁੱਟ ਲੈ
ਅੱਖੀਆਂ ਦੇ ਵਿਚ ਨਿੰਦਰ ਭਰ ਲੈ
ਬੱਦਲਾਂ ਓਲ੍ਹੇ
ਸੂਰਜ ਡੋਲੇ
ਅੱਲ੍ਹਾ ਰਾਜ਼ ਦਿਲਾਂ ਦੇ ਖੁੱਲੇ

ਮਿੱਥੇ ਉੱਤੇ ਮੀਲ ਦੀ ਬੰਦੀ
ਬੁਲ੍ਹਿਆਂ ਅਤੇ ਹਿਜਰ ਸ਼ਲੋਕਾਂ ਵਾਲੀ ਤਸਬੀ
ਸੋਹਣੀ ਕੁੰਜੀ
ਤਿੰਨ ਦਾ ਵੱਖਰਾ ਬਣਦੀ ਖ਼ਾਨਾ
ਰੂਹ ਦੇ ਖੀਖਾਨ
ਨਿੱਤ ਬਹਾਨਾ

ਪੂਰਾਂ ਸਤਰਾਂ
ਗੁੰਝਲ ਫ਼ਿਕਰਾਂ
ਭੱਜੀਆਂ ਨਜ਼ਰਾਂ
ਇਕਲਾਪੇ ਦਾ ਪੰਧ ਔਖਾ ਏ

ਵੇਲੇ ਦੀ ਡਾਚੀ ਤੇ ਬਹਿ ਕੇ
ਥਲ ਨੂੰ ਪੈਰਾਂ ਥੱਲੇ ਰੁਲਣ ਵਾਲੀਏ ਕੁੜੀਏ
ਆਪਣੀ ਗੁੱਤ ਨੂੰ ਛੱਡ ਕੇ ਝੱਲੀਏ

ਕੁੰਡ ਤੇ ਸੁੱਟ ਲੈ
ਰੋਗ ਅੱੋਲੜੇ
ਨਿੱਕੀਆਂ ਉਮਰਾਂ
ਸੁਫ਼ਨੇ ਵੇਚਦੇ
ਅੱਖੀਆਂ ਵੱਟ ਲੈ