ਇਕ ਡਰ ਦੁਨੀਆ ਦਾ, ਦੂਜੀ ਤਾਂਘ ਸੱਜਣ ਦੀ

ਇਕ ਡਰ ਦੁਨੀਆ ਦਾ, ਦੂਜੀ ਤਾਂਘ ਸੱਜਣ ਦੀ, ਤਰੀਜੀ ਉਮਰ ਗੁਜ਼ਰਦੀ ਜਾਵੇ
ਪੁੱਜ ਪਾ ਪਾ ਕੇ ਮੈਂ ਰੋਵਾਂ ਰੱਬਾ, ਤਰਸ ਨਾ ਤੈਨੂੰ ਆਵੇ
ਦੇ ਦੇ ਮੌਤ ਵਿਛੋੜੇ ਨਾਲੋਂ, ਮੇਰੀ ਮੁਸ਼ਕਿਲ ਹੱਲ ਹੋ ਜਾਵੇ
ਮਨਜ਼ੂਰ ਅਸਾਂ ਰੱਬ ਉਹਨੂੰ ਮੰਨਣਾ, ਜਿਹੜਾ ਵਿਛੜੇ ਯਾਰ ਮਿਲਾਵੇ