ਸਭ ਜਗ ਵੱਸ ਦਾ ਰਸ ਦਾ ਲੋਕੋ

ਸਭ ਜਗ ਵੱਸ ਦਾ ਰਸ ਦਾ ਲੋਕੋ, ਰਲ਼ ਮਾਂ ਪਿਓ ਭੈਣ ਭਰਾਵਾਂ
ਰਿਸ਼ਤੇਦਾਰ ਅਜ਼ੀਜ਼ ਪਿਆਰੇ, ਸੱਜਣ ਬੈਲੀ ਬਾਂਹਵਾਂ
ਬਾਗ਼ ਬਹਿਸ਼ਤ ਨੇਂ ਸੈਰ ਕਰਨ ਨੂੰ, ਨੀਂਦ ਮਾਨਣ ਨੂੰ ਛਾਵਾਂ
ਜੱਗ ਵਿਚ ਇਕ ਮਨਜ਼ੂਰ ਹੈ ਦੁਖੀਆ, ਜਿਹੜਾ ਨਿੱਤ ਰੋਵੇ ਵਿਚ ਰਾਹਵਾਂ