ਸੈਫ਼ਾਲ ਮਲੂਕ

ਰੇਗਿਸਤਾਨ ਵਿਚ ਫਸ ਕੇ ਹੌਸਲਾ ਛੱਡਣਾ

ਹੈ ਫ਼ਜਰੇ ਦੀ ਵਾਊ ਪਿਆਰੀ, ਤੋਂ ਨਿੱਤ ਸਫ਼ਰ ਤਿਆਰੀ
ਹਰ ਹਰ ਸ਼ਹਿਰ ਵਲਾਇਤ ਜਾਵੇਂ, ਫਿਰੇਂ ਲੋਕਾਈ ਸਾਰੀ

ਬਾਗ਼ ਬਹਾਰ ਹਜ਼ਾਰਾਂ ਵੇਖੀਂ, ਜੂਹਾਂ ਜੰਗਲ਼ ਬੇਲੇ
ਕਈਂ ਕੋਹ ਕਾਫ਼ ਸਮੁੰਦਰ ਟਾਪੂ, ਤੱਕੀਂ ਸੰਝ ਸਵੇਲੇ

ਹਰ ਸੋਹਣੇ ਦੀ ਜ਼ੁਲਫ਼ੋਂ ਹੱਲੇ, ਬਾਸ ਆਨੀਂ ਹਰਫ਼ਲ ਦੀ
ਤਾਹੀਯਂ ਵਕਤ ਫ਼ਜਰ ਦੇ ਤੁਧ, ਥੀਂ ਬੰਦ ਤਬੀਅਤ ਖੁੱਲਦੀ

ਬਹੁਤ ਕਮਾਲ ਸਖ਼ਾਵਤ ਤੇਰੀ, ਵਰਤੀ ਹਰ ਹਰ ਜਾਏ
ਬੁਲਬੁਲ ਭਰ ਹਜ਼ਾਰਾਂ ਤਾਈਂ, ਦਸ ਫੁੱਲਾਂ ਦੀ ਪਾਏ

ਮੈਂ ਭੀ ਕਰਾਂ ਸਵਾਲ ਹਮੇਸ਼ਾ, ਸਖ਼ੀ ਸਵਾਲ ਮੰਨੀਂਦੇ
ਵੇਖ ਕੰਗਾਲ ਵਬਾਲ ਅਲਵਿਦਾ, ਜੋ ਸਰਦਾ ਸੋ ਦਿੰਦੇ

ਸ਼ਹਿਰ ਵਲਾਇਤ ਯਾਰ ਮੇਰੇ ਦੀ, ਅੱਜ ਕੱਲ੍ਹ ਫੇਰਾ ਪਾਵੇਂ
ਨਾਮ ਅੱਲ੍ਹਾ ਦਏ ਜ਼ੁਲਫ਼ ਉਹਦੀ ਥੀਂ, ਮੈਂ ਵੱਲ ਬੋ ਲਿਆਵੀਂ

ਸੈਫ਼ ਮਲੂਕ ਇਸ ਬੀ ਬੀ ਕੋਲੋਂ, ਜਾ ਰੁਖ਼ਸਤ ਹੋ ਆਇਆ
ਦੇਹੋ ਦਇਆ ਕੀਤੀ ਨਿੱਤ ਤੁਰਦਾ, ਦਿਨ ਦਿਨ ਸ਼ੱਕ ਸਵਾਇਆ

ਰਸਤੇ ਅੰਦਰ ਨਾ ਰੀਂ ਫੱਜਾਂ, ਹਰ ਜਾ ਮਿਲੇ ਸਵਾਰੀ
ਸ਼ੀਸ਼ਾ ਅੱਗੋਂ ਦੱਸੇ ਉਨ੍ਹਾਂ ,ਪਰਤ ਵੰਜਣ ਕਰਦਾਰੀ

ਸੱਤ ਦਿਹਾੜੇ ਤੁਰਦਾ ਰਿਹਾ, ਜਾ ਪਹੁਤਾ ਹੱਕ ਜਾਈ
ਉੱਚੀ ਢੇਰੀ ਉੱਤੇ ਡਿਟੱਹੀ, ਕਬਰ ਬੁਲੰਦ ਬਣਾਈ

ਲਾਅਲ ਜਵਾਹਰ ਕਬਰੇ ਅਤੇ, ਕੁਝ ਲੱਗੇ ਕੁਝ ਟੰਗੇ
ਕੋਲ਼ ਕਬਰ ਦੇ ਹੁਜਰਾ ਬਣਿਆ ,ਕਸਬ ਹੋਏ ਸਭ ਚੰਗੇ

ਉੱਚਾ ਹੱਕ ਨਿਸ਼ਾਨ ਖਲੋਤਾ, ਸੋਨੇ ਮੋਤੀਂ ਜੁੜਿਆ
ਗੋਲੀ ਨੇ ਸ਼ਾਹਜ਼ਾਦੇ ਤਾਈਂ, ਇਸ ਜਾਈ ਤਕ ਖਿੜਿਆ

ਓਥੇ ਜਾ ਫਿਰ ਹੋਈ ਸਲਾਮੀ, ਕਹਿੰਦੀ ਹੈ ਸ਼ਹਿਜ਼ਾਦਾ
ਇਥੇ ਤੋੜੀ ਹੱਦ ਅਸਾਡੀ, ਨਾਹੀਂ ਹੁਕਮ ਜ਼ਿਆਦਾ

ਇਹ ਤਰਬਤ ਹੱਦ ਸਾਡੀ ਅੰਦਰ, ਅੱਗੇ ਇਸ ਥੀਂ ਨਾਹੀਂ
ਇਥੋਂ ਹੁਣ ਕਰ ਰੁਖ਼ਸਤ ਮੈਨੂੰ ,ਜਾਵਾਂ ਪਿਛਲੀ ਰਾਹੀਂ

ਸੈਫ਼ ਮਲੂਕ ਖ਼ੱਚਰ ਤੋਂ ਲੱਥਾ ,ਵਾਗ ਦਿੱਤੀ ਹੱਥ ਗੋਲੀ
ਨਾਲੇ ਸ਼ੀਸ਼ਾ ਦੇ ਕੇ ਕਹਿੰਦਾ, ਨਾਲ਼ ਉਨ੍ਹਾਂ ਦੀ ਬੋਲੀ

ਦੇਈਂ ਦੁਆ ਸਲਾਮ ਘਣੇਰਾ, ਬੀ ਬੀ ਤਾਈਂ ਮੇਰਾ
ਤੁਧ ਮੈਂ ਨਾਲ਼ ਮਰਵੱਤ ਕੀਤੀ ,ਭਲਾ ਕਰੇ ਰੱਬ ਤੇਰਾ

ਗੋਲੀ ਤਾਈਂ ਰੁਖ਼ਸਤ ਕਰਕੇ ,ਸ਼ਹਿਜ਼ਾਦਾ ਅੱਠ ਟੁਰਿਆ
ਉਹ ਖ਼ੱਚਰ ਲੈ ਟਰੀ ਪਿਛਾਹਾਂ ,ਜਾਂ ਸ਼ਾਹ ਉਹਲੇ ਹਰਿਆ

ਸ਼ਾਹਜ਼ਾਦੇ ਕਰਲੀਆ ਲੰਗੋਟਾ, ਲੱਕ ਬੱਧਾ ਵਾਹ ਕਿਸ ਕੇ
ਖ਼ੂਬ ਹਥਿਆਰ ਪੋਸ਼ਾਕ ਸੰਭਾਲੀ, ਵਗ ਪਿਆ ਫਿਰ ਰੁੱਸ ਕੇ

ਜਾਵੇ ਬਾਰ ਸ਼ਿਕਾਰ ਕਰੇਂਦਾ, ਮਾਰ ਲਏ ਹਰ ਅਨਜੋਂ
ਆਪ ਕਬਾਬ ਸ਼ਿਤਾਬ ਬਣਾਵੇ ,ਅੱਗ ਕੱਢੇ ਅੱਗ ਹੰਜੋਂ

ਪਾਣੀ ਛਿੜ ਦਾ ਮੂਲ ਨਾ ਅੜਦਾ ,ਝੜਦਾ ਉਠਦਾ ਜਾਂਦਾ
ਸੱਤਰ ਰੋਜ਼ ਹੋਏ ਪੰਧ ਕੱਪਦੇ , ਪਿੰਡ ਨਗਰ ਨਈਂ ਪਾਂਦਾ

ਹੱਕ ਦਿਨ ਇੱਕ ਉਜਾੜ ਵਡੇਰੀ, ਆਈ ਬਹੁਤ ਮਰੈਲੀ
ਨਾ ਸ਼ਿਕਾਰ ਨਾ ਪਾਣੀ ਓਥੇ, ਆਪ ਖ਼ੁਦਾਵੰਦ ਬੈਲੀ

ਮਾਰੂਥਲ ਸੱਸੀ ਦੇ ਵਾਂਗਰ, ਰੀਤ ਹੋਈ ਤਪ ਰੱਤੀ
ਰੱਤੀ ਘੱਟ ਨਾ ਕਰ ਬਲਾਉਂ, ਵਾਂਗ ਕਿਆਮਤ ਤੱਤੀ

ਤੱਤੀ ਵਾਅ ਝੱਲੇ ਵਿਚ ਐਸੀ, ਜਿਉਂ ਹਵਾੜ੍ਹ ਨਰਗ ਦੀ
ਉੱਡਦਾ ਪੰਖੀ ਉੱਤੋਂ ਜਾਵੇ ,ਅੱਗ ਉਹਨੂੰ ਭੀ ਲਗਦੀ

ਨਾ ਕੋਈ ਠੰਡੀ ਛਾਂ ਪਿੱਛਾਵਾਂ, ਸਾੜੇ ਧੁੱਪ ਕਹਿਰ ਦੀ
ਬਾਝੋਂ ਜਲ਼ ਦੇ ਜਲਦੀ ਜਲਦੀ, ਜਲਦੀ ਰੁੱਤ ਜਿਗਰ ਦੀ

ਜਯਾ ਜੂਨ ਇਸ ਜੂਆ ਜਲੀ ਵਿਚ, ਜਲ਼ ਬਣ ਜਾਣ ਜਲਾਵੇ
ਵਸਤੀ ਵਾਸ ਨਾ ਪਾਸ ਕੋਹਾਂ ਤੇ, ਵੇਖ ਹਰ ਉਸ ਸਤਾਵੇ

ਗਰਮੀ ਤਲਖ਼ੀ ਸਭ ਜ਼ਿਮੀਂ ਦੀ, ਓਥੇ ਹੋਈ ਅਕਟੱਹੀ
ਜੋ ਪੁੱਜਦਾ ਸੋ ਭੱਜਦਾ ਵਿਹਲਾ, ਜਿਉਂ ਜਿਉ ਅੰਦਰ ਭੱਠੀ!

ਸੈਫ਼ ਮਲੂਕ ਉਸ ਜੂਹੇ, ਆਇਆ ਸੜਿਆ ਦਰਦ ਗ਼ਮਾਂ ਦਾ
ਭੁੱਖ ਪਿਆਸੇ ਤੋਲੇ ਮਾਸੇ, ਕੀਤਾ ਥਕਾ ਮਾਣਦਾ

ਆਬ ਸਵਾ ਬੇਤਾਬ ਹੋਇਆ ਸੀ, ਬਾਬ ਸ਼ੋਹਦੇ ਦਾ ਮੰਨਦਾ
ਜਲ਼ ਬਿਨ ਜਾਲਣ ਮੁਸ਼ਕਲ ਕੀੜਾ ਅੱਨ ਪਾਣੀ ਦਾ ਬੰਦਾ

ਬਹੁਤ ਹੋਇਆ ਲਾਚਾਰ ਸ਼ਹਿਜ਼ਾਦਾ, ਤਾਕਤ ਜ਼ੋਰ ਨਾ ਰਿਹਾ
ਤੰਗੀ ਤਲਖ਼ੀ ਐਸੀ ਜੈਸਾ, ਜਾਨ ਕੁੰਦਨ ਦਿਨ ਈਹਾ

ਕਰੇ ਇਰਾਦਾ ਇਹ ਸ਼ਹਿਜ਼ਾਦਾ, ਮਾਰਾਂ ਪੇਟ ਕਟਾਰੀ
ਇਸ ਤਲਖ਼ੀ ਦਏ ਸਖ਼ਤ ਅਜ਼ਾਬੋਂ, ਛਿੱਟੇ ਜਿੰਦ ਬੀਚਾਰੀ