ਸੈਫ਼ਾਲ ਮਲੂਕ

ਉਜਾੜ ਬਿਆਬਾਨ

ਜੰਗਲ਼ ਬਰ ਉਜਾੜ ਵਡੇਰੀ ,ਹੋਰ ਅੱਗੋਂ ਫਿਰ ਆਈ
ਅੰਤ ਹਿਸਾਬ ਸ਼ਮੁਰੋਂ ਬਾਹਰ, ਚੜਿਆਈ ਲਮਿਆਈ

ਜੇ ਸਭ ਖ਼ਲਕਤ ਰੋਏ ਜ਼ਿਮੀਂ ਦੀ, ਜਾ ਉਹਦੇ ਵਿਚ ਛਪੇ
ਜਿਉਂ ਆਟੇ ਵਿਚ ਲੂਣ ਨਾ ਦੱਸਦਾ, ਤੀਵੀਂ ਸਾਰੀ ਖੱਪੇ

ਬਾਰ ਮਰੈਲੀ ਜਾਨ ਅਕੀਲੀ, ਯਾਰ ਨਈਂ ਕੋਈ ਸਾਥੀ
ਗੱਲ ਡਰਾਉਣ ਤੇ ਕੋਲ਼ ਆਉਣ ,ਦਿਓ ਵੱਡੇ ਜਿਉਂ ਹਾਥੀ

ਰਾਤ ਹਨੇਰੀ ਖ਼ਫ਼ ਚੁਫੇਰੇ ,ਬੋਲਣ ਦਿਓ ਬਲਾਏਂ
ਆਸ਼ਿਕ ਬਾਝ ਨਾ ਕਦਰ ਕਿਸੇ ਦਾ ,ਪੁੱਜੇ ਅਜੀਹੀਂ ਜਾਈਂ

ਅਣ ਨਾ ਪਾਣੀ ਵਾਸ ਮਸਾਣੀ, ਰਸਤੇ ਨਈਂ ਨਿਸ਼ਾਨੀ
ਜੰਡ ਗਰਨਡੇ ਜ਼ਾਲਮ ਕੰਡੇ ,ਪਰ ਪਰ ਸਿਲੇ ਕਾਣੀ

ਨਾਜ਼ੁਕ ਪੈਰ ਫੁੱਲਾਂ ਥੀਂ ਆਹੇ, ਰੇਸ਼ਮ ਫੁੱਲ ਲਪੇਟੇ
ਨਿੱਤ ਨਿਗਾ ਹੁਣੇ ਜੰਗਲ਼ ਗਾ ਹੁਣੇ, ਫੜੇ ਬੁਰੀ ਅਲਸੀਟੇ