ਸੈਫ਼ ਮਲੂਕ ਜਵਾਬ ਪੀਓ ਨੂੰ, ਦਿੰਦਾ ਨਾਲ਼ ਹਲੀਮੀ
ਸੰਨ ਬਾਬਲ ਸੁਲਤਾਨ ਮੁਲਕ ਦਾ ,ਤੂੰ ਹੈਂ ਆਦਿ ਕਦੀਮੀ
ਜੇ ਕੋਈ ਸ਼ਾਹ ਜ਼ਿਮੀਂ ਦੇ, ਅਕਸਰ, ਤੇਰੇ ਕੋਲ਼ ਸਲਾਮੀ
ਤਾਜਾਂ ਤਖ਼ਤਾਂ ਵਾਲੇ ਤੇਰੀ, ਕਰਦੇ ਆਨ ਗ਼ੁਲਾਮੀ
ਦਰ ਤੇਰਾ ਹੈ ਸਿਜਦੇ ਲਾਇਕ ਕਬਲੇ ਵਾਂਗਣ ਮੈਨੂੰ
ਤੇਰੀ ਜਾਨ ਹਯਾਤੀ ਮੇਰੀ ,ਚਿਰ ਰਕੱਹੇ ਰੱਬ ਤੈਨੂੰ
ਸ਼ਾਲਾ ਸਿਰ ਮੇਰੇ ਪੁਰ ਦਾਇਮ ,ਰਹੇ ਤੁਸਾਡਾ ਸਾਇਆ
ਤੇਰੇ ਪਚੱਹੇ ਜੀਵਨ ਨਾਲੋਂ, ਮਰਨਾ ਬਿਹਤਰ ਆਇਆ
ਜੇ ਕੁਝ ਤੁਸਾਂ ਨਸੀਹਤ ਦਿੱਤੀ, ਭਲੀ ਮੇਰੇ ਹੱਕ ਸਾਰੀ
ਫੁੱਟ ਮੇਰੇ ਤੇ ਪੱਟੀ ਬੱਧੀ, ਮਰਹਮ ਲਾਈਵ ਕਾਰੀ
ਪਰ ਕੁਝ ਵੱਸ ਨਾ ਮੇਰੇ ਬਾਬਲ, ਕੇ ਕਰਾਂ ਮਨਾ ਕਾਲ਼ਾ
ਹੁੰਦੇ ਕਾਬੂ ਕਦ ਕੋਈ ਛੱਡਦਾ, ਦਾਨਿਸ਼, ਅਕਲ, ਸਨਭਾਲਾ
ਜੇ ਲੱਖ ਅਕਲ ਤਮੀਜ਼ਾਂ ਕਰੀਏ, ਓੜਕ ਹੋਣੀ ਹੋਣਾ
ਹੱਸਦਿਆਂ ਖੇਡਦਿਆਂ ਕਿਸ ਭਾਵੇ ,ਬੈਠ ਗ਼ਮਾਂ ਵਿਚ ਰੌਣਾ
ਕੈਦ ਕੀਤਾ ਦਿਲ ਮੇਰਾ ਮੂਰਤ ,ਪਾਕੇ ਸਖ਼ਤ ਜ਼ੰਜ਼ੀਰਾਂ
ਇਹੋ ਕਿਸਮਤ ਸੀ ਤਕਦੀਰੋਂ ,ਕਰੀਏ ਕੇ ਤਦਬੀਰਾਂ
ਹੁਣ ਇਹ ਕੈਦ ਨਾ ਮੈਂ ਥੀਂ ਛੁੱਟਦੀ ,ਨਾ ਇਹ ਭਾਰ ਉਤਰਦਾ
ਵੱਸ ਨਹੀਂ ਕੁਝ ਚਲਦਾ ਬਾਬਲ, ਛੱਡ ਖ਼ਿਆਲ ਪੁੱਤਰ ਦਾ
ਮੈਂ ਹੁਣ ਹੋ ਚੁੱਕਾ ਸੁਦਾਈ, ਜਾਨੀ ਥੀਂ ਹੱਥ ਧੋਤੇ
ਘਰ ਦਰ ਨੂੰ ਹੁਣ ਛੱਡਿਆ ਲੋੜਾਂ, ਚਾਇਆ ਪੁੱਠੀ ਮਤੇ
ਅੰਦਰ ਇਸ਼ਕ ਜਲਾ ਨਦਾ ਜਿਉਂ ਕਰ ,ਆਤਿਸ਼ ਸਕੀਆਂ ਪੁੱਤਾਂ
ਮੱਤ ਨਈਂ ਦਿਲ ਮੇਰਾ ਮੰਨਦਾ, ਮੱਤ ਹਨ ਦੇਉ ਮੱਤਾਂ
ਤੁਸੀਂ ਕਰਾਉ ਤਬਾ ਇਸ਼ਕੋਂ ,ਦੇ ਦੇ ਸਿੱਖਾਂ ਮੱਤੀਂ
ਦਿਲ ਮੇਰਾ ਨਈਂ ਤੌਬਾ ਕਰਦਾ, ਕਹੇ ਅਗੇਰੇ ਵੱਤੀਂ
ਜਾਂ ਜਾਂ ਇਸ ਮੂਰਤ ਦੀ ਸੂਰਤ, ਮੈਨੂੰ ਨਾ ਹਤੱਹ ਲੱਗੇ
ਨਾ ਮੈਂ ਸ਼ਾਹੀ ਤਖ਼ਤ ਸੰਭਾਲਾਂ, ਨਾ ਕੋਈ ਹੋਰ ਅਸਰ ਗੇ
ਮੇਰੇ ਥੀਂ ਹੱਥ ਧੋ ਤੂੰ ਬਾਬਲ, ਮੈਂ ਅੱਜ ਖ਼ਾਸ ਦੀਵਾਨਾ
ਜੇ ਸੂਰਤ ਹੱਥ ਆਈ ਤਾਂ ਫਿਰ, ਕਰਸਾਂ ਰਾਜ ਸ਼ਹਾਨਾ
ਸੰਨ ਅਜ਼ਾਬ ਜਵਾਬ ਪੁੱਤਰ ਦਾ, ਆਸਿਮ ਸ਼ਾਹ ਦਿਲ ਡਰਿਆ
ਹੋ ਹੈਰਾਨ ਬੈਠਾ ਮੁਤਫ਼ੱਕਰ ਜ਼ਾਨੂ ਤੇ ਸਿਰ ਧਰਿਆ
ਅੰਦਰ ਅੱਗ ਅੰਦੇਸ਼ੇ ਵਾਲੀ ,ਬਲਿ ਬਲਿ ਦੀਏ ਅਲਨਬੇ
ਬਾਹਰ ਹੰਜੋਂ ਮੀਂਹ ਵਸਾਵੇ, ਸਰਦ ਆਹੀਂ ਥੀਂ ਕੁਨਬੇ
ਹਾਏ ਅਫ਼ਸੋਸ ਮੈਂ ਆਪੋਂ, ਭਾਂਬੜ ਪਾਕੇ ਤੇਲ ਮਚਾ ਯਾ
ਕਿਸੇ ਵਜ਼ੀਰ ਸਲਾਹ ਨਾ ਦਿੱਤੀ, ਜਾਂ ਤਕਸੀਰੇ ਚਾਇਆ
ਆਪੋਂ ਠੋਕਰ ਲਾਈ ਸ਼ੀਸ਼ੇ ,ਭੱਜ ਹੋਇਆ ਹੁਣ ਟੁਕੜੇ
ਕਿਉਂਕਰ ਪਾਜ ਲੱਗੇ ਹਨ ਸਾਬਤ, ਜੇ ਸੌ ਲਈਏ ਉਖੜੇ