ਸੈਫ਼ਾਲ ਮਲੂਕ

ਸੱਗ ਸਾਰਾਂ ਨਾਲ਼ ਜੰਗ

ਤ੍ਰਿਖੇ ਤ੍ਰਿਖੇ ਦੜੇ ਆਉਣ ,ਵਾਂਗਣ ਕਿਤੇ ਹਲਕੇ
ਦੇਖ ਸ਼ਹਿਜ਼ਾਦਾ ਕਹਿੰਦਾ ਯਾਰਾਂ, ਸਭ ਖਲੱੋਵਰਲ ਕੇ

ਇਹ ਸਗਸਾਰ ਅਸਾਨੂੰ ਪਕੜਨ, ਆਏ ਨਾਲ਼ ਚਲਾਕੀ
ਮਾਰੋ ਤੀਰ ਉਡਾਰੂ ਉਨ੍ਹਾਂ ,ਨੱਸਣ ਵੇਖ ਹਲਾਕਿ

ਸਭ ਅਕਟੱਹੇ ਹੋ ਖਲੋਤੇ ,ਕਰਕੇ ਰਾਸ ਹਥਿਆਰਾਂ
ਛਕ ਕਮਾਨ ਜਵਾਨ ਤੋ ਇੰਨੇ, ਆਨ ਪਏ ਸਗਸਾਰਾਂ

ਮਾਰਨ ਤੀਰ ਸਰੀਰ ਪ੍ਰੋਵਿਨ ,ਚੀਰ ਕਲੇਜਾ ਦਿੰਦੇ
ਫੇਰ ਹਤੱਹਾਂ ਸ਼ਮਸ਼ੇਰ ਚਲਾਉਣ, ਵਾਰ ਦਲੇਰ ਕਰੇਂਦੇ

ਦੋਂਹ ਤਰਫ਼ਾਂ ਥੀਂ ਜੁੜੀ ਲੜਾਈ, ਚਮਕ ਕੱਢੀ ਤਲਵਾਰਾਂ
ਛਮ ਛਮ ਤੀਰ ਸ਼ੁਕਾਰ ਉਠਾਇਆ, ਜਿਉਂ ਸਾਵਣ ਦੀਆਂ ਬਾਰਾਂ

ਸੈਫ਼ ਮਲੂਕ ਸ਼ਹਿਜ਼ਾਦਾ ਗੁਝੇ, ਵਾਂਗਣ ਸ਼ੀਂਹ ਮਰੀਲੇ
ਫਿਰੇ ਚੱਠ ਫੇਰੇ ਦੀਏ ਦਲੇਰੀ, ਮਾਰਨ ਰਣ ਵਿਚ ਸੈਲੇ

ਨੇਜ਼ਾ ਮਾਰ ਕਰੇ ਤਣ ਰੇਜ਼ਾ, ਸਾਂਗਾਂ ਭ੍ਭੱਨਨ ਸਾਂਗਾਂ
ਢਾਲੀਂ ਉੱਪਰ ਵੱਜ ਵੱਜ ਭਜਨ, ਸਗਸਾਰਾਂ ਦੀਆਂ ਡਾਂਗਾਂ

ਸਗਸਾਰਾਂ ਨੇ ਗ਼ੁੱਗ਼ਾ ਕੀਤਾ, ਆਏ ਕਰਕੇ ਹਿਲਾ
ਯਾਰ ਸ਼ਹਿਜ਼ਾਦੇ ਦੇ ਸਭ ਕੁਨਬੇ, ਆਪ ਦਲੇਰ ਹੱਕਲਾ

ਸ਼ਾਹਜ਼ਾਦੇ ਨੂੰ ਜੁੰਬਸ਼ ਚੜ੍ਹਿਆ, ਯਾਰਾਂ ਨੂੰ ਲਲਕਾਰੇ
ਪਿੜ ਵਿਚ ਰਹੋ ਖਲੋਤੇ ਦੁਸ਼ਮਣ, ਇਹ ਮਾਰੇ ਕਿ ਮਾਰੇ

ਸੈਫ਼ ਮਲੂਕ ਬਹਾਦਰ ਐਸਾ, ਦੇਵਤਿਆਂ ਸੰਗ ਲੜਦਾ
ਦੇ ਮਰੋੜ ਅਰੂੜ ਜਿਹਾਂ ਨੂੰ ,ਕੋਈ ਨਾ ਅੱਗੇ ਚੜ੍ਹਦਾ

ਹਮਲੇ ਵੇਖ ਸ਼ਹਿਜ਼ਾਦੇ ਵਾਲੇ, ਬਹਿਮਣ ਬਹਿ ਮਨ ਮਾਰੇ
ਰੁਸਤਮ ਰਸਮ ਗ਼ੁਲਾਮੀ ਫੜਕੇ ,ਆਨ ਸਲਾਮ ਪੁਕਾਰੇ

ਸਰਸਾਮੇ ਦੀ ਹੋਸ਼ ਨਾ ਰਹਿੰਦੀ, ਜਿਉਂ ਸਰਸਾਮੇ ਵਾਲੇ
ਜ਼ਾਲ ਜ਼ਵਾਲ ਹਜ਼ੀਮਤ ਕੋਲੋਂ, ਧਲੇ ਕਰਦਾ ਕਾਲੇ

ਅਸਫ਼ਨਦ ਯਾਰ ਬਣਾਵੇ ਢਾਹ ਕੇ ,ਅਸਫ਼ਨਦ ਯਾਰ ਜਿਹਾਂ ਨੂੰ
ਫੇਰ ਐਦੂੰ ਮੁੱਖ ਮੋੜ ਫ਼ਰੀਦ ਊਂ, ਰਕੱਹੇ ਜਾਨ ਜਹਾਨੋਂ

ਛੱਡ ਲਾਲਚ ਲੁਨਦ ਹੋਰ ਸ਼ਿਤਾਬੀ, ਸ਼ਾਨ ਲਨਧੋਰ ਨਾ ਕਰਦਾ
ਸ਼ਾਹਜ਼ਾਦੇ ਦੀ ਰੱਖ ਸ਼ੇਰੀਨੀ, ਬਣੇ ਸ਼ਾਗਿਰਦ ਹੁਨਰ ਦਾ

ਸ਼ਾਹਜ਼ਾਦੇ ਕਰ ਜ਼ੋਰ ਦਲੇਰੀ ,ਭੰਨ ਦਿੱਤਾ ਸਗਸਾਰਾਂ
ਖੁਸ ਲਏ ਹਥਿਆਰ ਪੁਸ਼ਾਕਾਂ ,ਖ਼ੂਬ ਕਰਾਈਆਂ ਮਾਰਾਂ

ਕਰਕੇ ਜ਼ੇਰ ਉਨ੍ਹਾਂ ਨੂੰ ਓਥੋਂ, ਆਪ ਹੋਏ ਫਿਰ ਰਾਹੀ
ਜੰਗਲ਼ ਬਾਰਾਂ ਬਹੁਤੇ ਲੰਘਦੇ ,ਸ਼ੇਰ ਜਵਾਨ ਸਿਪਾਹੀ

ਕਈਂ ਕੋਹਾਂ ਦਾ ਪੈਂਡਾ ਕਰਕੇ ,ਪੁਹਤੇ ਨਦੀ ਕਿਨਾਰੇ
ਐਸੀ ਨਦੀ ਡੂੰਘੇਰੀ ਚਿੜੀ, ਵੇਖਦਿਆਂ ਭੌ ਮਾਰੇ

ਸਾਕੀ ਕਾਸਾ ਪੂਰ ਸ਼ਰਾਬੋਂ, ਆਨ ਪੱਲਾ ਸ਼ਿਤਾਬੀ
ਆਸ਼ਿਕ ਸਿੱਖਿਆ ਚੰਗਾ ਨਾਹੀਂ, ਦਮ ਦਮ ਭਲੀ ਖ਼ਰਾਬੀ

ਪੀ ਸ਼ਰਾਬ ਹੋਵਾਂ ਮਸਤਾਨਾ ,ਠਿੱਲ੍ਹਾਂ ਨਦੀ ਪਰਮ ਦੀ
ਜਿਲਾਂ ਜ਼ੁਲਮ ਅਗ਼ਿਆਰਾਂ ਵਾਲੇ, ਖ਼ਾਤਿਰ ਯਾਰ ਸਨਮ ਦੀ