ਸੈਫ਼ਾਲ ਮਲੂਕ

ਇਕ ਟਾਪੂ ਅੰਦਰ ਅਪੜਨਾ

ਮਲਿਕਾ ਤੇ ਸ਼ਾਹਜ਼ਾਦੇ ਉੱਤੇ, ਆਇਆ ਰੋਜ਼ ਹਸ਼ਰ ਦਾ
ਬਾਪ ਆਪਣੇ ਵੱਲ ਹੋ ਮੁਤੱਵਜਾ, ਸ਼ਾਹ ਦਲੀਲਾਂ ਕਰਦਾ

ਜੇ ਮਾਂ ਬਾਪ ਮੇਰੇ ਸੰਗ ਮੈਨੂੰ, ਸੱਚੇ ਰੱਬ ਮਲਾਣਾ
ਤਾਂ ਉਸ ਵੇਲੇ ਦੱਸੱਸੀ ਕੋਈ, ਟਾਪੂ ਜਾਇ ਟਿਕਾਣਾ

ਇਹੋ ਸ਼ਗਨ ਵਿਚਾਰੇ ਦਿਲ ਵਿਚ, ਪਾਂਦਾ ਇਹੋ ਫ਼ਾਲਾਂ
ਅਚਨਚੇਤ ਵਗੀ ਵਾਊ ਐਸੀ, ਪੱਤਰ ਰਹੇ ਨਾ ਡਾਲਾਂ

ਸਾਇਤ ਝੱਲ ਹੋਈ ਫਿਰ ਮਿੱਠੀ, ਸਾਫ਼ ਹੋਇਆ ਜੱਗ ਸਾਰਾ
ਅਚਨਚੇਤੀ ਨਜ਼ਰੀ ਆਇਆ, ਟਾਪੂ ਨਦੀ ਕਿਨਾਰਾ

ਐਸੀ ਉਹ ਜ਼ਮੀਨ ਅਜਬ ਸੀ, ਉਸੇ ਰੁੱਖ ਹਜ਼ਾਰਾਂ
ਗੱਲ ਫਲ਼ ਰੰਗ ਬਰੰਗੇ ਫੁੱਲੇ, ਵਾਂਗ ਬਹਿਸ਼ਤ ਬਹਾਰਾਂ

ਹੋਰ ਹੱਕ ਕਿਸਮ ਰੁੱਖਾਂ ਦੀ ਆਹੀ, ਕੇ ਕੁਝ ਆਖ ਸੁਣਾਵਾਂ
ਵਾਹ ਖ਼ਾਲਿਕ ਬੇ ਅੰਤ ਮੁਹੰਮਦ,ਖ਼ਲਕਤ ਅੰਤ ਨਾ ਪਾਵਾਂ

ਜਾਂ ਖੁਰ ਚਿਣਗ ਦੁਆਰੇ ਵਿਚੋਂ, ਦਿਨ ਗੱਲ ਰੰਗ ਰੰਗੀਲਾ
ਝਾਤੀ ਪਾਵੇ ਤੇ ਸਰਕਡ਼ੇ, ਸੁਰਖ਼ ਕਰੇ ਰੰਗ ਪੀਲ਼ਾ

ਲਾਜਵਰਦੀ ਤੰਬੂ ਪਾਟੇ, ਅੰਬਰ ਦਾ ਜਿਸ ਵੇਲੇ
ਸਾਦਿਕ ਸੁਬ੍ਹਾ ਸਤਰ ਥੀਂ ਉੱਠ ਕੇ, ਆਵੇ ਬਾਹਰ ਸਵੇਲੇ

ਸੋਮਾ ਅਜ਼ਰਕ ਵਿਚੋਂ ਕੱਢੇ, ਜਾਂ ਸਿਰ ਬਾਹਰ ਸ਼ਿਤਾਬੀ
ਹੱਥ ਤਕਦੀਰ ਦੱਸੇ ੇਦ ਬੈਜ਼ਾ, ਹੁਕਮੇ ਨਾਲ਼ ਵਹਾਬੀ

ਚਮਕਣ ਹਾਰ ਕਟੋਰੀ ਵਾਲਾ, ਝੰਡਾ ਜਾਂ ਸਰਚਾਵੇ
ਜ਼ਿਲ ਅੱਲ੍ਹਾ ਫ਼ਲਕ ਦਾ ਰਾਜਾ, ਜਿਸ ਦਮ ਤਖ਼ਤ ਸੁਹਾਵੇ

ਦੇਣਾ ਚੜ੍ਹੇ ਜੱਗ ਰੌਸ਼ਨ ਹੋਵੇ, ਖ਼ੂਬ ਸੁਹਾਵੇ ਬੰਦਰ
ਰੁੱਖ ਸੁਨਹਿਰੀ ਪੈਦਾ ਹੋਵਣ, ਹੋਰ ਇਸ ਬੰਦਰ ਅੰਦਰ

ਜਾਂ ਅਸਮਾਨੀ ਸ਼ਾਹ ਤਖ਼ਤ ਤੋਂ, ਸਤਰਾਂ ਅੰਦਰ ਜਾਂਦਾ
ਮੇਰ ਵਜ਼ੀਰ ਹੋਵਣ ਫਿਰ ਤਾਜ਼ੇ, ਹਰ ਹਿੱਕ ਖ਼ਾਨ ਕਹਾਂਦਾ

ਨਿੱਕੀ ਮੋਟੀ ਫ਼ੌਜ ਅਸਮਾਨੀ, ਹੱਸਣ ਖੇਡਣ ਲੱਗੇ
ਕੋਈ ਲਹਿੰਦੇ ਕੋਈ ਚੜ੍ਹਦੇ ਦੱਖਣ, ਕੋਈ ਪਰਬਤ ਨੂੰ ਵਗੇ

ਕੁਤਬ ਸ਼ੁਮਾਲੀ ਪੱਕਾ ਹੋ ਕੇ, ਚੌਕੀਦਾਰ ਖਲੋਵੇ
ਸੂਰਜ ਡੁੱਬੇ ਤਾਰੇ ਚੜ੍ਹਦੇ, ਰੋਜ਼ ਵੰਜੇ ਸ਼ਬ ਹੋਵੇ

ਰਾਤ ਪਏ ਤਾਂ ਰੱਖ ਸੁਨਹਿਰੀ, ਛੁਪ ਜਾਵਣ ਵਿਚ ਧਰਤੇ
ਦਿਨ ਦੂਜੇ ਫਿਰ ਜ਼ਾਹਰ ਹੋਵਣ, ਸਦਾ ਇਹੋ ਕੰਮ ਵਰਤੇ

ਬੰਦਰ ਅੰਦਰ ਮੇਵੇ ਆਹੇ, ਬਾਹਰ ਅੰਤ ਸ਼ੁਮਾਰਾਂ
ਪਿਸਤਾ ਮਗ਼ਜ਼ ਬਾਦਾਮ ਮਣਕਾ, ਅੰਬ ਅਲੋਚ ਅਨਾਰਾਂ

ਲਟਕਣ ਮੇਵੇ ਤੇ ਰਸ ਚੋਵੇ, ਹੱਕ ਹੱਕ ਲਾਲ਼ ਨਬਾਤੋਂ
ਟਿੱਲੇ ਤੋਂ ਸ਼ਹਿਜ਼ਾਦਾ ਲੱਥਾ, ਨਾਲੇ ਮਲਿਕਾ ਖ਼ਾਤੋਂ

ਮੁਹਕਮ ਕਰਕੇ ਬੱਧਾ ਟਿੱਲਾ, ਆਪ ਹੋਏ ਸੈਲਾਨੀ
ਖਾਵਣ ਮੇਵੇ ਸ਼ੁਕਰ ਗੁਜ਼ਾਰਨ, ਫ਼ਜ਼ਲ ਹੋਇਆ ਸੁਬਹਾਨੀ

ਠੰਢੇ ਮਿੱਠੇ ਪਾਣੀ ਵਗਣ, ਜੋ ਮਨ ਭਾਵੇ ਪੈਂਦੇ
ਹਿੱਕ ਮਹੀਨਾ ਰਹੇ ਮੁਕਾਮੀ, ਫਿਰ ਉਦਾਸੀ ਥੀਂਦੇ

ਸੈਫ਼ ਮਲੂਕ ਕਿਹਾ ਸੁਣ ਮਲਿਕਾ, ਕਿਸ ਕੰਮ ਐਥਿਏ ਬਹਿਣਾ
ਜਬ ਲੱਗ ਜਾਣ ਸੱਜਣ ਦੀ ਲੋੜੇ, ਰਹੜ ਦੇ ਤੁਰਦੇ ਰਹਿਣਾ

ਮਲਿਕਾ ਕਹਿੰਦੀ ਸੁਣ ਵੇ ਵੀਰਾ, ਮੈਂ ਫੜਿਆ ਸੰਗ ਤੇਰਾ
ਅੱਗਾ ਤੇਰਾ ਪਿੱਛਾ ਮੇਰਾ, ਕੋਚ ਕਰੋ ਅੱਜ ਡੇਰਾ