ਅੱਖੀਂ ਖੋਲ ਨਜ਼ਾਰੇ ਵੇਖ

ਅੱਖੀਂ ਖੋਲ ਨਜ਼ਾਰੇ ਵੇਖ
ਮੰਜ਼ਰ ਕਿੱਡੇ ਪਿਆਰੇ ਵੇਖ

ਪਾ ਕੇ ਉੱਦਮ ਵਾਲੀ ਹੀਂਘ
ਆਉਂਦੇ ਕਿੰਜ ਹੁਲਾਰੇ ਵਿਖਾ

ਕਿੱਥੇ ਕਿਹੜੀ ਚੀਜ਼ ਉੱਲੀ
ਫੋਲ ਕੇ ਗੱਠਾਂ ਚਾਰੇ ਵੇਖ

ਹੋਣ ਮੁਬਾਰਕ ਉੱਚੇ ਮੇਹਲ
ਢਾ ਨਾ ਸਾਡੇ ਢਾਰੇ ਵੇਖ

ਹੋਵਣ ਵਾਲੀ ਏ ਪ੍ਰਭਾਤ
ਡੱਬੇ ਜਾਂਦੇ ਤਾਰੇ ਤਾਰੇ ਵੇਖ

ਰਹਿਣਾ ਨਹੀਂ ਇਹ ਜ਼ੁਲਮੀ ਦੂਰ
ਹੋਸਨ ਅੰਤ ਨਿਤਾਰੇ ਵੇਖ

ਵੇਖ ਨਾ ਸੂਰਤ ਜ਼ਫ਼ਰ ਯਾਰਾ
ਕੀ ਪਏ ਕਰਦੇ ਚਾਰੇ ਵੇਖ