ਈਦਾਂ ਦੀਦਾਂ ਬਾਝ ਨਾ ਹੁੰਦੀਆਂ

ਈਦਾਂ ਦੀਦਾਂ ਬਾਝ ਨਾ ਹੁੰਦੀਆਂ
ਸ਼ਾਹ ਜੀ ਦਰਸ਼ਨ ਦੇਵੋ ਚਾਅ

ਦਰਸ਼ਨ ਇਵਜ਼ ਫ਼ਕੀਰਾਂ ਕੋਲੋਂ
ਤਨ ਮਨ ਧਨ ਸਭ ਲੇਵੋ ਚਾਅ

ਆਪਣਾ ਇਕੋ ਤੁਧ ਕੂੰ ਮੰਨਿਆ
ਸਾਕੂੰ ਅਪਣਾ ਕਹਵੋ ਚਾਅ

ਕਹੇ ਕਬੀਰ ਗੁਰੂ ਨੂੰ ਆਖੋ
ਕੋਲ਼ ਗ਼ੁਲਾਮਾਂ ਰਹਵੋ ਚਾਅ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 113 ( ਹਵਾਲਾ ਵੇਖੋ )