ਆਏ ਦਿਵਾਨਾ ਬੂਹੇ

ਆਏ ਦਿਵਾਨਾ ਬੂਹੇ
ਸਾਈਆਂ ਹਾਲ ਦਿਲਾਂ ਦਾ ਪੁੱਛੀਂ

ਬਾਝ ਤੇਰੇ ਹਮਦਰਦ ਨਾ ਡਿਠੱਮ
ਤੁਮ ਮਾੜੇ ਕਿ ਸਾਈਂ

ਫ਼ਿਕ਼ਰ ਹਕੀਕਤ ਥੀਅਮ ਢੋਲਾ
ਪਾਰ ਲੰਘਾਇਅੱਮ ਤਾਈਂ

ਹਮ ਮੁਸ਼ਤਾਕ ਹੂੰ ਦੂਰ ਨਾ ਕਰੀਓ
ਮਨ ਮਾਂਹ ਫੇਰਾ ਪਾਈਂ

ਦਾਸ ਕਬੀਰਾ ਚਰਨਨ ਗਿਰਿਆ
ਬਾਂਹੀਂ ਪਕੜ ਉਠਾਈਂ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 17 ( ਹਵਾਲਾ ਵੇਖੋ )