ਅਸਾਂ ਨੂਰ ਰੱਬ ਦਾ, ਤੁਸਾਂ ਹੂਰ ਲਾਲਚ

ਅਸਾਂ ਨੂਰ ਰੱਬ ਦਾ, ਤੁਸਾਂ ਹੂਰ ਲਾਲਚ
ਏਸੇ ਗੱਲ ਸਾਨੂੰ ਚੁੱਕਣਾ ਚੂਰ ਕੀਤਾ

ਕਿਤੇ ਲੋਭ ਲਾਲਚ ਨਾਲ਼ ਕੰਧ ਮਜ਼ਹਬ
ਕਿਤੇ ਜ਼ਾਤ ਪਾਤ ਦੇ ਝਗੜਿਆਂ ਵਿਚ

ਅਸੀਂ ਰੁਲ਼ ਗਈਆਂ, ਆਪਾ ਭੁੱਲ ਗਈਆਂ
ਰਗੜਾਂ ਖਾ ਗਈਆਂ ਇਨ੍ਹਾਂ ਰਗੜਿਆਂ ਵਿਚ

ਕਿਤੇ ਮੋਈ ਵਿਚ ਕਬਰ ਦੇ ਨਾਂਹ ਬਖ਼ਸ਼ੀ
ਕਿਤੇ ਬਾਲੜੀ ਪਕੜ ਕੇ ਰੋਲ਼ ਦਿੱਤੀ

ਕਿਤੇ ਸਫ਼ਰ ਦੇ ਵਿਚ ਨਾ ਤਰਸ ਕੀਤਾ
ਸਾਵੇਂ ਜੰਮਿਆਂ ਦੇ ਹਿਰਸ ਤੋਲ ਦਿੱਤੀ

ਤੁਸਾਂ ਘਰ ਵਿਚ ਚੈਨ ਨਾ ਲੈਨ ਦਿੱਤਾ
ਸੰਗ ਘੁੱਟ ਕੇ ਫਾਹੇ ਲਾਈਆ ਜੇ

ਤੁਹਾਨੂੰ ਰੱਬੋਂ ਨਾ ਹੋਏ ਹਸੂਲ ਬਖ਼ਸ਼ਿਸ਼
ਸਾਨੂੰ ਵਹਿਸ਼ਿਓ ਮਾਰ ਮੁਕਾਇਆ ਜੇ

ਇਕ ਗੱਲ ਤੇ ਸਾਨੂੰ ਯਾਦ ਨਾ ਰਹੀ
ਅਸਾਂ ਅਪਣਾ ਆਪ ਹਾਂ ਭੁੱਲ ਗਈਆਂ

ਤੁਹਾਨੂੰ ਚੀਰ ਕੇ ਫਾਹੇ ਨਾ ਲਾ ਦਈਏ
ਇਕ ਵਾਰ ਵੀ ਅਸੀਂ ਜੇ ਖੁੱਲ ਗਈਆਂ

ਮੇਰਿਓ ਬਹਨੋ ਮੇਰਿਓ ਮਾਓਂ ਨੀ
ਆਓ ਰਲ਼ ਅਪਰਾਧ ਮੁਕਾਈਏ ਚਾਅ

ਉਠੋ ਬਣ ਕੇ ਇਕ ਅਵਾਜ਼ ਪ੍ਰਵਰ
ਇਨ੍ਹਾਂ ਅਪਣਾ ਆਪ ਵਿਖਾਈਏ ਚਾ

ਮਨਾਂ ਰੱਬ ਦੀ ਮਰਦ ਉਚੇਰ ਰਾ ਏ
ਪਰ ਅਸੀਂ ਵੀ ਰੁਤਬੇ ਤਿੰਨ ਪਾਏ

ਸਾਡੇ ਕਈ ਹਕੂਕ ਮੌਜੂਦ ਆਹੇ
ਅਸਾਂ ਜਾਣਿਆ ਨਾ ਅਸੀਂ ਗੁਣ ਪਾਏ

ਸੁਣੋ ਵਿਹਸ਼ੀਓ ਆਖ਼ਰੀ ਗੱਲ ਮੈਂਡੀ
ਜਨ ਜਨੀ ਹਰ ਇਕ ਦੇ ਵਿਚ ਆਹੇ
ਹਰ ਜਨ ਵਿਚ ਜ਼ਨ ਪੁਕਾਰਦੀ ਏ
ਛੱਡੋ ਹਵਸ ਤੇ ਫ਼ਿਕ਼ਰ ਦੇ ਪਵੋ ਰਾਹੇ

ਤੁਹਾਡੇ ਹੱਥੀਂ ਹਵਸ ਦੀਆਂ ਸੂਲਾਂ ਹਨ
ਤੁਸੀਂ ਕਲੀਆਂ ਨੂੰ ਹੱਥ ਨਾ ਲਾਓ

ਸਾਥੋਂ ਦੂਰ ਹੀ ਰਹੋ, ਤੁਸੀਂ ਵਹਿਸ਼ੀ
ਕਿਤੇ ਪਕੜ ਦੇ ਵਿਚ ਨਾ ਆ ਜਾਓ

ਹਵਾਲਾ: ਜੋੜ ਜੋ ਰੀਨਦਾ ਜੋੜ; ਸਫ਼ਾ 30 ( ਹਵਾਲਾ ਵੇਖੋ )